ਸਵ: ਰਤਨ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ''ਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

Monday, Nov 02, 2020 - 11:59 AM (IST)

ਸਵ: ਰਤਨ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ''ਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮਿਲਾਨ/ਇਟਲੀ (ਸਾਬੀ ਚੀਨੀਆ): ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਲਵੀਨੀਓ (ਇਟਲੀ) ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਧਾਲੀਵਾਲ ਦੇ ਪਿਤਾ ਰਤਨ ਸਿੰਘ ਧਾਲੀਵਾਲ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਅਕਾਲ ਵਿਚ ਚਲਾਣਾ ਕਰ ਗਏ। ਉਹਨਾਂ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ। ਸਵ: ਰਤਨ ਸਿੰਘ ਧਾਲੀਵਾਲ ਦੀ ਬੇਵਕਤੀ ਮੌਤ ਤੇ ਇਟਲੀ ਦੀਆਂ ਸਿਆਸੀ, ਗੈਰ ਸਿਆਸੀ ਅਤੇ ਖੇਡ ਜਗਤ ਨਾਲ ਸਬੰਧਤ ਸ਼ਖਸ਼ੀਅਤਾਂ ਵੱਲੋਂ ਸਰਦਾਰ ਅਵਤਾਰ ਸਿੰਘ ਧਾਲੀਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਫਰਾਂਸ ਨੇ ISI ਪ੍ਰਮੁੱਖ ਦੀ ਭੈਣ ਸਣੇ 183 ਪਾਕਿਸਤਾਨੀਆਂ ਦਾ ਵੀਜ਼ਾ ਕੀਤਾ ਰੱਦ

ਧਾਲੀਵਾਲ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਨ ਵਾਲਿਆਂ ਵਿਚ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੋ ਇਲਾਵਾ ਹਰਬਿੰਦਰ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਕਾਲਰੂ (ਸੀਨੀ,ਅਕਾਲੀ ਆਗੂ), ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ (ਇਟਲੀ), ਮਨਜੀਤ ਸਿੰਘ ਜੱਸੋਮਜਾਰਾ, ਅਦਾਰਾ ਯੂਰਪ ਨਿਊਜ਼ ਪੰਜਾਬੀ ਟੀ,ਵੀ ਦੀ ਸਮੁੱਚੀ ਟੀਮ ਸਮੇਤ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਦੇ ਨਾਂ ਜ਼ਿਕਰਯੋਗ ਹਨ। ਜਿੰਨਾਂ ਵੱਲੋ ਇਸ ਦੁੱਖ ਦੀ ਘੜੀ ਵਿਚ ਅਵਤਾਰ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਪਰਿਵਾਰ ਨਾਲ  ਦੁੱਖ ਪ੍ਰਗਟਾਵਾ ਕੀਤਾ ਗਿਆ।


author

Vandana

Content Editor

Related News