ਇਟਲੀ ਪੁੱਜੇ ਢਾਡੀ ਹਰਜਿੰਦਰ ਸਿੰਘ ਪਰਵਾਨਾ

Sunday, Apr 07, 2019 - 02:38 PM (IST)

ਇਟਲੀ ਪੁੱਜੇ ਢਾਡੀ ਹਰਜਿੰਦਰ ਸਿੰਘ ਪਰਵਾਨਾ

ਮਿਲਾਨ/ਇਟਲੀ (ਸਾਬੀ ਚੀਨੀਆ)— ਪੰਥ ਪ੍ਰਸਿੱਧ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਹਿੱਤ ਇਟਲੀ ਪਹੁੰਚ ਗਏ ਹਨ। ਭਾਈ ਪਰਵਾਨਾ ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਖਾਲਸਾ ਸਾਜਨਾ ਦਿਵਸ ਅਤੇ ਹੋਰ ਧਾਰਮਿਕ ਸਮਾਗਮਾਂ ਵਿਚ ਜੱਥੇ ਸਮੇਤ ਹਾਜ਼ਰੀ ਭਰ ਕੇ ਵਡਮੁੱਲਾ ਇਤਿਹਾਸ ਸਰਵਣ ਕਰਵਾਉਣਗੇ। 

ਗੱਲਬਾਤ ਦੌਰਾਨ ਭਾਈ ਹਰਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਉਹ ਦੇਸ਼ ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ ਦੇ ਸੱਦੇ ਤੇ ਪ੍ਰਚਾਰ ਲਈ ਯੂਰਪ ਟੂਰ ਤੇ ਪੁਹੰਚੇ ਹਨ ਅਤੇ ਜੂਨ ਤੱਕ ਇਟਲੀ ਅਤੇ ਹੋਰ ਵੱਖ-ਵੱਖ ਦੇਸ਼ਾਂ ਚ ਸਥਿਤ ਗੁਰੂ ਘਰਾਂ ਵਿਚ ਢਾਡੀ ਵਾਰਾਂ ਰਾਹੀ ਸਿੱਖੀ ਪ੍ਰਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਚੌਥੀ ਵਾਰੀ ਇਟਲੀ ਪਹੁੰਚੇ ਹਨ। ਉਹ ਵੀਨਸ ਸਮੇਤ ਉੱਤਰੀ ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਸਜਣ ਵਾਲੇ ਦੀਵਾਨਾਂ ਵਿਚ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ।


author

Vandana

Content Editor

Related News