ਇਟਲੀ : ਗੁਰੂ ਤੇਗ ਬਹਾਦੁਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀਓ ਤੋਂ ਧਾਰਮਿਕ ਸਮਾਗਮ 30 ਮਈ ਨੂੰ

Thursday, May 27, 2021 - 04:19 PM (IST)

ਇਟਲੀ : ਗੁਰੂ ਤੇਗ ਬਹਾਦੁਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀਓ ਤੋਂ ਧਾਰਮਿਕ ਸਮਾਗਮ 30 ਮਈ ਨੂੰ

ਮਿਲਾਨ/ਇਟਲੀ (ਸਾਬੀ ਚੀਨੀਆ):: ਨੌਵੀ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਸਾਹਿਬ ਦੇ 400 ਸਾਲਾ ਆਗਮਨ ਪੂਰਵ ਦਿਹਾੜੇ ਨੂੰ ਮੁੱਖ ਰੱਖਕੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ 30 ਮਈ ਨੂੰ ਕਰਵਾਇਆ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੋਂ ਮਿੱਥੇ ਹੋਏ ਸਮਾਗਮ ਨੂੰ ਇਟਲੀ ਵਿਚ ਕੋਰੋਨਾ ਦਾ ਪ੍ਰਕੋਪ ਵਾਧਣ ਕਾਰਨ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਸੀ ਤੇ ਹੁਣ ਮੁੜ ਤੋਂ ਤਿਆਰੀਆਂ ਆਰੰਭ ਕਰਕੇ ਇਸ ਸਮਾਗਮ ਨੂੰ 30 ਮਈ ਵਾਲੇ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਾ ਕੀਤਾ ਗਿਆ ਹੈ।

ਇਸ ਸਬੰਧੀ 28 ਤਾਰੀਖ ਨੂੰ ਸ੍ਰੀ ਅੰਖਡ ਪਾਠ ਸੀਹਿਬ ਆਰੰਭ ਹੋਣਗੇ, ਜਿੰਨਾਂ ਦੇ ਭੋਗ 30 ਮਈ ਨੂੰ ਪੁਵਾਏ ਜਾਣਗੇ।ਉਪਰੰਤ ਖੁੱਲ੍ਹੇ ਦੀਵਾਨ ਹਾਲ ਸਜਾਏ ਜਾਣਗੇ। ਇਸ ਮੌਕੇ ਹਾਜੂਰੀ ਰਾਗੀ ਜੱਥੇ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ ਤੇ ਗੁਰੂ ਕੇ ਲੰਗਰ ਅਤੁੱਟਟ ਵਰਤਾਏ ਜਾਣਗੇ। ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਹਾਜਰੀ ਭਰਨ ਦਾ ਸੱਦਾ ਦਿੰਦੇ ਹੋਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ ਹੈ।


author

Vandana

Content Editor

Related News