ਇਟਲੀ : ਖਾਲਸਾ ਪੰਥ ਨੂੰ ਸਮਰਪਿਤ ਰੋਮ ਦੀ ਧਰਤੀ ''ਤੇ ਸਜਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)

Monday, Apr 24, 2023 - 02:19 PM (IST)

ਇਟਲੀ : ਖਾਲਸਾ ਪੰਥ ਨੂੰ ਸਮਰਪਿਤ ਰੋਮ ਦੀ ਧਰਤੀ ''ਤੇ ਸਜਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)

ਰੋਮ/ਇਟਲੀ (ਦਲਵੀਰਕੈਂਥ,ਟੇਕ ਚੰਦ ਜਗਤਪੁਰ)- ਪੂਰਾ ਅਪ੍ਰੈਲ ਮਹੀਨਾ ਖ਼ਾਲਸੇ ਦੇ ਲਾਸਾਨੀ ਇਤਿਹਾਸ ਦੀਆਂ ਇਟਲੀ ਦੇ ਹਰ ਸੂਬੇ ਵਿੱਚ ਬਾਤਾਂ ਪਾਉਂਦਾ ਨਜ਼ਰੀ ਆ ਰਿਹਾ ਹੈ। ਇਟਲੀ ਦੀ ਰਾਜਧਾਨੀ ਰੋਮ ਵੀ ਕੇਸਰੀ ਰੰਗ ਵਿੱਚ ਰੰਗੀ ਹੋਈ ਖ਼ਾਲਸੇ ਦੇ ਜੈਕਾਰੇ ਲਾਉਂਦੀ ਨਜ਼ਰੀ ਆਈ, ਜਦੋਂ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵਲੋਂ ਅਤੇ ਲਾਸੀਓ ਸੂਬੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰੋਮ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਪਿਆਸਾ ਵਿਕਟੋਰੀਆ (ਸੈਂਟਰ ਪਾਰਕ) ਵਿਖੇ ਗੁਰੂ ਮਰਿਆਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਕੀਰਤਨ ਦਰਬਾਰ ਸਜਾਇਆ ਗਿਆ। ਉਪਰੰਤ ਬਾਅਦ ਦੁਪਹਿਰ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘ ਦੇ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਸਰੀ ਵਿਖੇ ਵਿਸਾਖੀ ਨਗਰ ਕੀਰਤਨ ਆਯੋਜਿਤ, ਵੱਡੀ ਗਿਣਤੀ 'ਚ ਜੁਟੀ ਸੰਗਤ (ਤਸਵੀਰਾਂ)

ਸੰਗਤਾਂ ਦੇ ਕੇਸਰੀ ਰੰਗ ਦਾ ਠਾਠਾਂ ਮਾਰਦਾ ਇਕੱਠ ਤੇ ਸੰਗਤਾਂ ਵਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆ ਨਾਲ ਰੋਮ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਦਾ ਭੁਲੇਖਾ ਪਾ ਰਿਹਾ ਸੀ। ਇਸ ਨਗਰ ਕੀਰਤਨ ਨੂੰ ਦੇਖਣ ਲਈ ਭਾਰਤੀ ਭਾਈਚਾਰੇ ਤੋਂ ਇਲਾਵਾ, ਵਿਦੇਸੀ ਮੂਲ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਿੰਘਾਂ ਤੇ ਬੱਚਿਆਂ ਵਲੋਂ ਗੱਤਕੇ ਦੇ ਜਾਹੋ ਜਲੋਹ ਦਿਖਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ।

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News