ਇੰਡੀਅਨ ਉਵਰਸੀਜ਼ ਕਾਂਗਰਸ ਨੇ ਯੂਰਪ ਮਹਿਲਾ ਵਿੰਗ ਦਾ ਕੀਤਾ ਗਠਨ

Wednesday, Nov 06, 2019 - 12:08 PM (IST)

ਇੰਡੀਅਨ ਉਵਰਸੀਜ਼ ਕਾਂਗਰਸ ਨੇ ਯੂਰਪ ਮਹਿਲਾ ਵਿੰਗ ਦਾ ਕੀਤਾ ਗਠਨ

ਮਿਲਾਨ/ਇਟਲੀ (ਸਾਬੀ ਚੀਨੀਆ): ਯੂਰਪੀਅਨ ਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਯੂਰਪ ਮਹਿਲਾ ਵਿੰਗ ਦੀ ਕਨਵੀਨਰ ਡਾ. ਸੋਨੀਆ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ 6 ਦੇਸ਼ਾਂ ਦੀਆਂ ਮਹਿਲਾ ਪ੍ਰਧਾਨਾਂ ਦੇ ਨਾਵਾਂ ਐਲਾਨ ਕੀਤਾ ਗਿਆ ਹੈ। ਇੰਨ੍ਹਾਂ ਨਾਵਾਂ ਦਾ ਐਲਾਨ ਕਰਨ ਮੌਕੇ ਆਈ.ਓ.ਸੀ. ਵਿੰਗ ਦੇ ਚੈਅਰਪਰਸਨ ਸੈਮ ਪਟੋਡਾ, ਸੈਕਟਰੀ  ਹਿਮਾਸ਼ੂ ਵਿਆਸ, ਰਾਜਵਿੰਦਰ ਸਿੰਘ ਕਨਵੀਨਰ ਯੂਰਪ ਅਤੇ ਮਹਿਲਾ ਵਿੰਗ ਯੂਰਪ ਦੀ ਕਨਵੀਨਰ ਡਾ. ਸੋਨੀਆ ਵਲੋਂ 6 ਦੇਸ਼ਾਂ ਦੇ ਮਹਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

ਜਿੰਨ੍ਹਾਂ ਵਿਚ ਡਾ. ਸ਼ਰਨਜੀਤ ਕੌਰ, (ਡੈਨਮਾਰਕ) ਗੁਰਮੀਤ ਕੌਰ (ਜਰਮਨ), ਸ੍ਰੀਮਤੀ ਜਸਵਿੰਦਰ ਕੌਰ (ਗਰੀਸ), ਰਵਨੀਤ ਕੌਰ (ਸਵੀਡਨ), ਸ੍ਰੀਮਤੀ ਗੁਰਪ੍ਰੀਤ ਕੌਰ (ਇਟਲੀ) ਨਿਸ਼ਾ ਕੌਰ (ਆਸਟੇਰੀਆ ਪ੍ਰਧਾਨ) ਅਤੇ ਸ੍ਰੀਮਤੀ ਹੈਮ ਰਾਏ ਮੰਨਾਰ ਪ੍ਰਾਇਲ ਨੂੰ ਆਸਟਰੀਆ ਦੀ ਵਾਈਸ ਪ੍ਰਧਾਨ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੰਦਿਆਂ ਪਾਰਟੀ ਪ੍ਰਤੀ ਵਫਾਦਾਰੀ ਨਾਲ ਕੰਮ ਕਰਨ ਲਈ ਆਖਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੇ ਕੁਝ ਦਿਨਾਂ ਤੱਕ ਦੂਜੀ ਲਿਸਟ ਜਾਰੀ ਕਰਕੇ 5 ਹੋਰ ਦੇਸ਼ਾਂ ਦੀਆਂ ਮਹਿਲਾ ਪ੍ਰਧਾਨਾਂ ਦੇ ਨਾਵਾਂ ਐਲਾਨ ਕੀਤਾ ਜਾਵੇਗਾ ਜੋ ਬਾਅਦ ਵਿਚ ਸੀਨੀਅਰ ਲੀਡਰਸ਼ਿਪ ਦੀ ਸਲਾਹ ਲੈ ਕੇ ਸਬੰਧਤ ਦੇਸ਼ਾਂ ਦੀਆਂ ਲੋਕਲ ਇਕਾਈਆਂ ਬਣਾਕੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਕਾਰਜ ਕਰਨਗੇ।


author

Vandana

Content Editor

Related News