ਇਟਲੀ : ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਮਨਾਇਆ ਗਿਆ ਬਰਸੀ ਸਮਾਗਮ
Tuesday, Jun 06, 2023 - 01:34 PM (IST)
ਰੋਮ (ਕੈਂਥ): ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 73ਵੀਂ ਬਰਸੀ ਦੇ ਸੰਬੰਧ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਦੁਆਰਾ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਗਿਆਨੀ ਮੇਜਰ ਸਿੰਘ ਮਾਨ ਜੀ ਦੇ ਢਾਡੀ ਜੱਥੇ ਵਲੋਂ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਮਹਾਪੁਰਸ਼ਾਂ ਦਾ ਇਤਿਹਾਸ ਸ੍ਰਵਣ ਕਰਵਾਇਆ ਗਿਆ। ਠੰਡੀਆਂ ਮਿੱਠੀਆਂ ਛਬੀਲਾਂ, ਸੰਤਰੇ ਦਾ ਤਾਜ਼ਾ ਜੂਸ, ਚਣਿਆਂ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੇ ਲੰਗਰ ਵੀ ਲਗਏ ਗਏ। ਸੰਗਤਾਂ ਨੇ ਵੱਡੀ ਗਿਣਤੀ ਵਿਚ ਗੁਰੂ ਘਰ ਵਿਖੇ ਪੁੱਜ ਕੇ ਸੰਤਾਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਗੁਰਬਾਣੀ ਕੀਰਤਨ ਸ੍ਰਵਣ ਕੀਤਾ।
ਗੁਰੂ ਘਰ ਦੇ ਸਮੂਹ ਸੇਵਾਦਾਰ ਜਿਨ੍ਹਾਂ ਵਿਚ ਗੁਰਮੇਲ ਸਿੰਘ ਮੁਲਤਾਨੀ, ਡਾਕਟਰ ਹਰਜਿੰਦਰ ਸਿੰਘ, ਲੱਖਵਿੰਦਰ ਸਿੰਘ ਲੱਖਾ, ਬਾਈ ਕੁਲਵੰਤ ਸਿੰਘ, ਬਲਵਿੰਦਰ ਸਿੰਘ ਚੀਕਾ (ਬਰੇਸ਼ੀਆ ਕਮੂਨੇ ਦੀ ਕਮੇਟੀ ਦੇ ਸਲਾਹਕਾਰ ਮੈਂਬਰ) ਬਲਵੀਰ ਸਿੰਘ ਫੌਜੀ, ਇੰਦਰਜੀਤ ਸਿੰਘ, ਸੋਨੂੰ ਮਾਂਡੀ, ਮਸਤਾਨ ਸਿੰਘ, ਮੱਖਣ ਸਿੰਘ ਅਤੇ ਕਿੰਦਰ ਮਾਜਰਾ, ਮਨਜੀਤ ਸਿੰਘ ਮਲਿਕ, ਗਿਆਨੀ ਮੇਹਰ ਗਿੰਘ, ਸੁਰਜੀਤ ਸਿੰਘ ਸੀਤਾ ਅਤੇ ਲੰਗਰ ਕਮੇਟੀ ਦੇ ਸਮੂਹ ਸੇਵਾਦਾਰ ਵਲੋਂ ਸੇਵਾ ਵਿਚ ਹਿੱਸੇ ਪਾਏ ਗਏ।
ਪੜ੍ਹੋ ਇਹ ਅਹਿਮ ਖ਼ਬਰ-ਰਾਹੁਲ ਗਾਂਧੀ ਨੇ ਅਮਰੀਕੀ ਲੋਕਾਂ ਨੂੰ 'ਆਧੁਨਿਕ ਭਾਰਤ' ਲਈ ਖੜ੍ਹੇ ਹੋਣ ਦਾ ਦਿੱਤਾ ਸੱਦਾ (ਤਸਵੀਰਾਂ)
ਗੁਰੂ ਘਰ ਦੀ ਕਮੇਟੀ ਵਲੋਂ ਲੰਗਰਾਂ ਦੇ ਸਟਾਲ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਗੁਰਦੁਆਰਾ ਬਾਬਾ ਬੁੱਢਾ ਜੀ ਕਸਤੇਨੇਦਲੋ ਬਰੇਸ਼ੀਆ, ਗੁਰਦੁਆਰਾ ਸਿੰਘ ਸਭਾ ਫਲ਼ੇਰੋ ਬਰੇਸ਼ੀਆ ਦੀਆਂ ਕਮੇਟੀਆਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਬਰੇਸ਼ੀਆ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਚੌਹਾਨਾਂ ਵਾਲਿਆਂ ਨੇ ਵੀ ਹਾਜ਼ਰੀਆਂ ਭਰੀਆਂ। ਗੁਰੂ ਘਰ ਵਲੋਂ ਢਾਡੀ ਜੱਥੇ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਾਹਰੋਂ ਆਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।