ਇਟਲੀ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਦੋ ਹੋਰ ਸੂਬਿਆਂ ਨੂੰ ਐਲਾਨਿਆ ਰੈੱਡ ਜ਼ੋਨ

11/16/2020 11:29:56 AM

ਰੋਮ/ਇਟਲੀ (ਕੈਂਥ): ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਆਏ ਦਿਨ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜਿਸ ਦੇ ਮੱਦੇਨਜਰ ਇਟਲੀ ਦੇ ਸਿਹਤ ਮੰਤਰੀ ਵਲੋਂ ਸ਼ਨੀਵਾਰ ਨੂੰ ਫੇਸਬੁੱਕ 'ਤੇ ਲਿਖਿਆ ਗਿਆ ਕਿ ਕੋਰੋਨਾਵਾਇਰਸ ਦੇ ਕਾਰਨ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਅਸੀਂ ਦੋ ਹੋਰ ਨਵੇਂ ਸੂਬਿਆ ਨੂੰ ਰੈੱਡ ਜ਼ੋਨ ਵਿਚ ਸ਼ਾਮਲ ਕਰ ਰਹੇ ਹਾਂ।ਇਨ੍ਹਾਂ ਵਿੱਚ ਤੁਸਕਾਨਾ ਅਤੇ ਕੰਪਾਨੀਆ ਸੂਬਿਆ ਨੂੰ ਰੈੱਡ ਜੋਨ ਵਿੱਚ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਖੁਦ ਨੂੰ ਕੀਤਾ ਆਈਸੋਲੇਟ

ਕਿਉਂਕਿ ਪਿਛਲੇ ਦਿਨਾਂ ਤੋਂ ਇਨ੍ਹਾਂ ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਦੇ ਮੱਦੇਨਜਰ ਸਰਕਾਰ ਵੱਲੋਂ ਸਖ਼ਤੀ ਕਰਦਿਆਂ ਹੋਇਆਂ ਇਨ੍ਹਾਂ ਨੂੰ ਰੈੱਡ ਜੋਨ ਵਿੱਚ ਦਾਖ਼ਲ ਕੀਤਾ ਗਿਆ ਹੈ। ਸਿਹਤ ਮੰਤਰੀ ਵਲੋਂ ਲੋਕਾਂ ਨੂੰ ਸਬਰ ਰੱਖਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਕੋਈ ਵਿਕਲਪ ਰਸਤਾ ਨਹੀਂ ਹੈ ਜੇ ਅਸੀਂ ਮੌਤਾਂ ਦੀ ਗਿਣਤੀ ਘੱਟ ਕਰਨਾ ਚਾਹੁੰਦੇ ਹਾਂ, ਜਿਸ ਦੇ ਤਹਿਤ ਸਾਨੂੰ ਸਖ਼ਤ ਕਦਮ ਉਠਾਉਣੇ ਪੈ ਰਹੇ ਹਨ। ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ 37,255 ਨਵੇ ਕੇਸ ਦਰਜ਼ ਕੀਤੇ ਗਏ ਸਨ ਅਤੇ 544 ਹੋਰ ਲੋਕਾਂ ਦੀਆਂ ਮੌਤਾਂ ਹੋਈਆਂ ਸਨ। ਇਟਲੀ ਵਿੱਚ ਹੁਣ ਤੱਕ ਕੁੱਲ 44,683 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਵਲੋਂ ਇਸ ਤੋਂ ਪਹਿਲਾਂ 4 ਸੂਬਿਆਂ ਨੂੰ ਰੈੱਡ ਜ਼ੋਨ ਐਲਾਨ ਕੀਤਾ ਹੋਇਆ ਸੀ।


Vandana

Content Editor

Related News