ਇਟਲੀ : ਕੇਬਲ ਕਾਰ ਹਾਦਸਾ ਮਾਮਲੇ ''ਚ 3 ਲੋਕ ਗ੍ਰਿਫ਼ਤਾਰ
Wednesday, May 26, 2021 - 03:01 PM (IST)

ਰੋਮ (ਭਾਸ਼ਾ): ਉੱਤਰੀ ਇਟਲੀ ਵਿਚ ਪਰਬਤੀ ਇਲਾਕੇ ਵਿਚ ਕੇਬਲ ਕਾਰ ਦੇ ਹਾਦਸਾਗ੍ਰਸਤ ਹੋ ਕੇ ਜ਼ਮੀਨ 'ਤੇ ਡਿੱਗ ਜਾਣ ਦੇ ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ ਵਿਚ 14 ਲੋਕ ਮਾਰੇ ਗਏ ਸਨ। ਜਾਂਚ ਵਿਚ ਮੁਰੰਮਤ ਦੇ ਕੰਮ ਵਿਚ ਅਣਗਹਿਲੀ ਸਾਮਹਣੇ ਆਈ ਸੀ, ਜਿਸ ਕਾਰਨ ਹਾਦਸਾ ਵਾਪਰਿਆ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਜਹਾਜ਼ ਦਾ ਇੰਜਣ ਫੇਲ ਹੋਣ ਮਗਰੋਂ ਕਰਵਾਈ ਗਈ ਸੁਰੱਖਿਅਤ ਲੈਂਡਿੰਗ
ਸਮਾਚਾਰ ਏਜੰਸੀ 'ਲਾ ਪ੍ਰੈੱਸ ਅਤੇ ਐੱਨ.ਐੱਸ.ਐੱਸ.ਏ.' ਦੀ ਖ਼ਬਰ ਮੁਤਾਬਕ ਕਾਰਾਨਿਬਏਰੀ ਲੈਫਟੀਨੈਂਟ ਕਰਨਲ ਅਲਬਰਟਾ ਸਿਕੋਨਾਨੀ ਨੇ ਸਰਕਾਰੀ ਚੈਨਲ 'ਆਰ.ਏ.ਆਈ.' ਨੂੰ ਬੁੱਧਵਾਰ ਨੂੰ ਦੱਸਿਆ ਕਿ ਤਿੰਨ ਲੋਕਾਂ ਨੇ ਇਸ ਵਿਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇਸ ਵਿਚ ਫੌਰਕ ਦੇ ਆਕਾਰ ਦੇ ਕਲੈਬ ਬ੍ਰੇਕ ਦੇ ਅਸਥਾਈ ਤੌਰ 'ਤੇ ਠੀਕ ਕਰਨ ਲਈ ਲੱਗੇ ਦਿਸੇ ਸਨ।