ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ''ਤਾ 65 ਹਜ਼ਾਰ ਦਾ ਚਲਾਨ

Saturday, Jan 31, 2026 - 06:08 PM (IST)

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ''ਤਾ 65 ਹਜ਼ਾਰ ਦਾ ਚਲਾਨ

ਇਟਲੀ, (ਟੇਕਚੰਦ ਜਗਤਪੁਰ)- ਇਟਲੀ ਦੇ ਨੌਰਥ ਇਲਾਕੇ ਵਿੱਚ ਪੋਰਤੋਗੁਆਰੋ ਸ਼ਹਿਰ ਵਿੱਚ ਹਰਿਆਣਾ ਦੇ ਕੁਰਕਸ਼ੇਤਰ ਜਿਲੇ ਦੇ ਪਿੰਡ ਸੂਰਾ ਨਾਲ ਸਬੰਧਿਤ ਇਕ ਸਾਇਕਲ ਸਵਾਰ ਭਾਰਤੀ ਨੌਜਵਾਨ ਨੂੰ ਇਟਾਲੀਅਨ ਪੁਲਸ ਵੱਲੋਂ ਲੱਗਭਗ 600 ਯੁਰੋ (ਕਰੀਬ 65 ਹਜ਼ਾਰ ਭਾਰਤੀ ਰੁਪਏ) ਦਾ ਜੁਰਮਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਸਾਇਕਲ ਚਲਾਉਦੇ ਸਮੇਂ ਬੀਅਰ ਪੀ ਰੱਖੀ ਸੀ। ਇਸ ਦੇ ਨਾਲ ਹੀ ਸਾਇਕਲ 'ਤੇ ਲਾਇਟ ਨਾ ਹੋਣ ਕਰਕੇ ਵੀ ਪੁਲਸ ਵੱਲੋਂ ਇਸ ਵਿਅਕਤੀ ਨੂੰ 18 ਯੁਰੋ ਦਾ ਇਕ ਹੋਰ ਵੱਖਰਾ ਜੁਰਮਾਨਾ ਕੀਤਾ ਗਿਆ।

ਜਾਣਕਾਰੀ ਅਨੁਸਾਰ 27 ਜਨਵਰੀ ਸ਼ਾਮ 7:30 ਦੇ ਕਰੀਬ ਇਟਾਲੀਅਨ ਪੁਲਸ ਨੇ ਪੋਰਤੋਗੁਆਰੋ ਸ਼ਹਿਰ ਵਿਖੇ ਇਨਸ ਮਾਰਕੀਟ ਦੇ ਕੋਲ ਸਾਇਕਲ 'ਤੇ ਜਾ ਰਹੇ ਪਨਵਰ ਰਾਹੁਲ ਨਾਂ ਦੇ ਭਾਰਤੀ ਨੌਜਵਾਨ ਨੂੰ ਰੋਕਿਆ, ਜਦੋਂ ਪੁਲਸ ਨੇ ਅਲਕੋਹਲ ਨਿਰੀਖਣ ਕੀਤਾ ਇਸ ਵਿਅਕਤੀ ਨੇ 0,89 ਅਲਕੋਹਲ ਦਾ ਸੇਵਨ ਕੀਤਾ ਹੋਇਆ ਸੀ ਜੋ ਕਿ ਇਟਲੀ ਦੇ ਕਾਨੁੰਨ ਮੁਤਾਬਿਕ ਜ਼ਿਆਦਾ ਮਾਤਰਾ ਵਿੱਚ ਸੀ। ਪੁਲਸ ਨੇ ਸੜਕ ਸੁਰੱਖਿਆ ਦੇ ਕਾਨੂੰਨ (ਆਰਟ 186) ਤਹਿਤ ਕਾਰਵਾਈ ਕੀਤੀ ਹੈ।

ਇਸੇ ਦੌਰਾਨ ਇਸ ਨੌਜਵਾਨ ਨੂੰ ਇਟਾਲੀਅਨ ਭਾਸ਼ਾ ਘੱਟ ਆਉਦੀ ਹੋਣ ਕਰਕੇ ਪੁਲਸ ਦੁਆਰਾ ਗੱਲਬਾਤ ਲਈ ਇਲਾਕੇ ਦੀ ਪ੍ਰਸਿੱਧ ਸਖਸ਼ੀਅਤ ਅਸ਼ੋਕ ਰਾਣਾ ਮੋਉਲੀ ਨੂੰ ਫੋਨ ਕਰਕੇ ਤੁਰੰਤ ਸੱਦਿਆ ਗਿਆ। ਰਾਣਾ ਨੇ ਕਿਹਾ ਕਿ ਸੜਕਾਂ ਤੇ ਸੁਰੱਖਿਆ ਦੇ ਮੰਤਵ ਨਾਲ ਹੁਣ ਇਟਾਲੀਅਨ ਪੁਲਸ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਪੂਰੀ ਮੁਸਤੈਦੀ ਵਰਤ ਰਹੀ ਹੈ ਅਤੇ ਇਸ ਲਈ ਲੋੜ ਹੈ ਕੇ ਡਰਾਇਵਿੰਗ ਕਰਦੇ ਸਮੇਂ ਇੱਥੋਂ ਤੱਕ ਕੇ ਸਾਇਕਲ ਚਲਾਉਦੇ ਸਮੇਂ ਵੀ ਕਿਸੇ ਵੀ ਕਿਸਮ ਦਾ ਨਸ਼ਾ ਜਾਂ ਬੀਅਰ ਆਦਿ ਤੱਕ ਦਾ ਸੇਵਨ ਵੀ ਨਾ ਕੀਤਾ ਜਾਵੇ।


author

Rakesh

Content Editor

Related News