ਇਟਲੀ ਦੇ ਚਰਚ ''ਚ ਬੰਬ ਧਮਾਕੇ ਦੀ ਕੋਸ਼ਿਸ਼ ''ਚ ਅੱਤਵਾਦੀ ਪੁਲਸ ਅੜਿਕੇ
Monday, Dec 17, 2018 - 09:51 PM (IST)

ਰੋਮ (ਇਟਲੀ) (ਕੈਂਥ)- ਇਨ੍ਹੀਂ ਦਿਨੀਂ ਪੂਰੀ ਦੁਨੀਆ ਵਿਚ ਕ੍ਰਿਸਮਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ। ਕ੍ਰਿਸਮਸ ਨੂੰ ਲੈ ਕੇ ਲੋਕ ਆਪਣੇ ਘਰਾਂ ਨੂੰ ਸਜਾ ਰਹੇ ਹਨ। ਦੂਜੇ ਪਾਸੇ ਹਿੰਸਕ ਬਿਰਤੀ ਵਾਲੇ ਲੋਕ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਇਟਲੀ ਦੇ ਸ਼ਹਿਰ ਬਾਰੀ ਵਿਖੇ ਇਕ ਸੁਮਾਲੀ ਨਾਗਰਿਕ ਨੂੰ ਇਟਾਲੀਅਨ ਪੁਲਸ ਨੇ ਗਿਰਜਾਘਰ ਵਿਚ ਬੰਬ ਰੱਖਣ ਦੇ ਦੋਸ਼ ਵਿਚ ਦਬੋਚ ਲਿਆ। ਇਟਲੀ ਦੀ ਏਟੀਮਾਫੀਆ ਤੇ ਏਟੀ ਟੈਰੋਰਿਸਟ ਪੁਲਸ ਵਲੋਂ ਕਾਬੂ ਕੀਤੇ ਇਸ ਵਿਅਕਤੀ ਕੋਲੋਂ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ, ਪੁਲਸ ਨੂੰ ਸ਼ੱਕ ਹੈ ਕਿ ਇਸ 20 ਸਾਲਾ ਸੋਮਾਲੀ ਨੋਜਵਾਨ ਦਾ ਦੁਨਿਆ ਦੇ ਸਭ ਤੋ ਖਤਰਨਾਕ ਅੱਤਵਾਦੀ ਸੰਗਠਨ ਆਈ.ਐਸ.ਆਈ ਨਾਲ ਸਬੰਧਿਤ ਹੈ, ਜਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਅੱਜ ਕੱਲ ਇਸਾਈ ਮੱਤ ਦੇ ਸਭ ਤੋ ਵੱਡੇ ਅਸਥਾਨ ਵੈਟੀਕਨ ਸਿਟੀ ਵਿਚ ਬੰਬ ਧਮਾਕੇ ਕਰਨ ਵਾਲਾ ਸੀ। ਫਿਲਹਾਲ ਇਹ ਪੁਲਸ ਹਿਰਾਸਤ ਵਿਚ ਹੈ ਅਤੇ ਪੁਲਸ ਵਲੋਂ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।