ਇਟਲੀ ‘ਚ ਇੱਕ ਬੈਨਰ ਹੇਠ ਇਕੱਠਾ ਹੋਇਆ ਇਟਾਲੀਅਨ ਇੰਡੀਅਨ ਪੱਤਰਕਾਰ ਭਾਈਚਾਰਾ
Wednesday, Jul 26, 2023 - 06:10 PM (IST)

ਰੋਮ (ਬਿਊਰੋ): ਇਟਲੀ ਵਿਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਕਿਰਮੋਨਾ ਜ਼ਿਲੇ ਦੇ ਸੋਨਚੀਨੋ ਸ਼ਹਿਰ ਵਿਚ ਇਕ ਵਿਸ਼ਾਲ ਕਾਨਫਰੰਸ ਕਰਵਾਈ ਗਈ, ਜਿਸ ਵਿਚ ਭਾਰਤੀ ਪੱਤਰਕਾਰਤਾ ਅਤੇ ਲੇਖਣੀ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਜਿੱਥੇ ਭਾਗ ਲਿਆ ਗਿਆ, ਉੱਥੇ ਹੀ ਇਟਲੀ ਦੇ ਨਾਮਵਾਰ ਪੱਤਰਕਾਰ, ਸ਼ਹਿਰ ਦੇ ਮੇਅਰ ਦਾ ਸਰਕਾਰੀ ਅਮਲਾ, ਰਾਜਨੀਤੀਕ ਅਤੇ ਧਾਰਮਿਕ ਹਸਤੀਆਂ ਦੇ ਨਾਲ-ਨਾਲ ਇਟਾਲੀਅਨ ਟੀਵੀ ਚੈਨਲਾਂ ਦੇ ਪ੍ਰਮੁਖਾਂ ਨੇ ਵੀ ਸ਼ਿਰਕਤ ਕੀਤੀ। ਮੰਚ ਦੀ ਅਗਵਾਈ ਫਰਾਕੋ ਫਰਾਰੀ, ਹਰਬਿੰਦਰ ਧਾਲੀਵਾਲ ਅਤੇ ਸਤਵਿੰਦਰ ਮਿਆਣੀ ਵੱਲੋਂ ਕੀਤੀ ਗਈ ਅਤੇ ਵੱਖ-ਵੱਖ ਪੱਤਰਕਾਰਤਾ ਦੇ ਨਾਲ ਜੁੜੇ ਲੋਕਾਂ ਨੇ ਆਪਣੇ ਵਿਚਾਰ ਮੰਚ ਤੋਂ ਪੇਸ਼ ਕੀਤੇ।
ਇਸ ਦੌਰਾਨ ਇਟਾਲੀਅਨ ਚੈਨਲ ਦੇ ਨੁਮਾਇਦਿਆਂ ਵੱਲੋਂ ਅਗਲੇ ਦਿਨਾਂ ਵਿਚ ਭਾਰਤੀ ਭਾਈਚਾਰੇ ਨੂੰ ਇਟਾਲੀਅਨ ਚੈਨਲਾਂ ਵਿਚ ਇਕ ਘੰਟੇ ਦੇ ਪੰਜਾਬੀ ਸਮਾਜ ਨਾਲ ਜੁੜੇ ਵਿਚਾਰ ਸਬੰਧੀ ਵੀ ਸਹਿਮਤੀ ਦਿੱਤੀ ਗਈ ਅਤੇ ਭਾਂਰਤੀ ਪੱਤਰਕਾਰਤਾ ਦੀ ਸੁਰੱਖਿਆ ਨਾਲ ਜੁੜੇ ਮੁਦਿਆਂ 'ਤੇ ਇਕਜੁਟਤਾ ਵੀ ਪ੍ਰਗਟ ਕੀਤੀ। ਸਮਾਜ ਵਿਚ ਵੱਧ ਰਹੇ ਨਸ਼ੇ ਨੂੰ ਰੋਕਥਾਮ, ਧਾਰਮਿਕ ਭਾਵਨਾਵਾਂ ਨਾਲ ਧੋਖਾ, ਰਾਜਨੀਤਿਕ ਖੇਤਰ ਨਾਲ ਸਾਂਝ ਅਤੇ ਭਾਰਤੀ ਤੇ ਇਟਾਲੀਅਨ ਲੋਕਾਂ ਵਿਚ ਕਲਚਰਲ ਸਾਂਝ ਨੂੰ ਵਧਾਉਣ ਲਈ ਵੱਖ-ਵੱਖ ਤਰ੍ਹਾਂ ਵਿਚਾਰਾਂ ਤੇ ਸਹਿਮਤੀ ਦਿੱਤੀ ਗਈ। ਪ੍ਰੈਸ ਕਲੱਬ ਵੱਲੋਂ ਸਾਂਝੇ ਰੂਪ ਵਿਚ ਪ੍ਰਮੁੱਖ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਨਾਲ ਹੀ ਅਗਲੇ ਸਾਲ ਨੈਸ਼ਨਲ ਲੇਵਲ ਦੀ ਕਾਨਫਰੰਸ ਮਿਲਾਨ ਵਿਚ ਕਰਵਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਥਰਮਨ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਕੀਤੀ ਸ਼ੁਰੂ
ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੰਚ 'ਤੇ ਇਟਾਲੀਅਨ ਅਤੇ ਪੰਜਾਬੀ ਭਾਈਚਾਰਾ ਇੱਕਜੁਟ ਹੋ ਕੇ ਸਮਾਜ ਵਿਚ ਵਿਚਰਨ ਲਈ ਮਾਹੌਲ ਸਿਰਜ ਰਿਹਾ ਹੈ। ਇਸ ਨਾਲ ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਇਟਾਲੀਅਨ ਸਰਕਾਰ ਤੱਕ ਉਚਿਤ ਰੂਪ ਨਾਲ ਪਹੁੰਚਾਇਆ ਜਾ ਸਕੇਗਾ। ਸ਼ਹਿਰ ਦੇ ਮੇਅਰ ਵੱਲੋਂ ਆਪਣੇ ਭੇਜੇ ਗਏ ਸੰਦੇਸ਼ ਵਿਚ ਖੁਸ਼ੀ ਦਾ ਪ੍ਰਗਟਾਵਾ ਅਤੇ ਪ੍ਰੈਸ ਕਲੱਬ ਨਾਲ ਇੱਕਜੁਟਤਾ ਜਤਾਈ ਗਈ। ਇਸ ਮੌਕੇ ਦੋਨਾਂ ਦੇਸ਼ਾਂ ਦੇ ਪੱਤਰਕਾਰਾਂ ਨੇ ਬੇਬਾਕੀ ਤੇ ਨਿਰਪੱਖਤਾ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਹੱਥਾਂ ਵਿੱਚ ਕਲਮ ਫੜ੍ਹ ਪ੍ਰਣ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।