ਇਟਾਲੀਅਨ ਸਰਕਾਰ ਨੇ ਆਫਤ ਦੀ ਘੜੀ ''ਚ ਮਜ਼ਦੂਰਾਂ ਦੀ ਫੜ੍ਹੀ ਬਾਂਹ, ਕੀਤਾ ਬੋਨਸ ਦਾ ਐਲਾਨ

04/05/2020 6:35:00 PM

ਰੋਮ(ਕੈਂਥ)- ਇਟਲੀ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਇਟਾਲੀਅਨ ਸਰਕਾਰ ਵਲੋਂ ਦੇਸ਼ ਵਿਚ ਵੱਸਦੇ ਮਜ਼ਦੂਰਾਂ ਲਈ ਵੱਖ-ਵੱਖ ਤਰ੍ਹਾਂ ਦੇ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਹ ਬੋਨਸ ਉਹਨਾਂ ਲੋਕਾਂ ਲਈ ਹੋਵੇਗਾ ਜਿਹਨਾਂ ਨੇ ਇਸ ਔਖੀ ਘੜੀ ਵਿਚ ਇਟਲੀ ਸਰਕਾਰ ਦਾ ਸਾਥ ਦਿੱਤਾ ਹੈ ਇਹ 100 ਯੂਰੋ ਬੋਨਸ ਦੇ ਹੱਕਦਾਰ ਉਹ ਕਾਮੇ ਹੋਣਗੇ ਜਿਹਨਾਂ ਨੇ ਮਾਰਚ ਮਹੀਨੇ ਵਿਚ ਸਾਰਾ ਮਹੀਨਾ ਕੰਮ ਕੀਤਾ ਹੈ ਤੇ ਜੇਕਰ ਉਹਨਾਂ ਮਾਰਚ ਮਹੀਨੇ ਘੱਟ ਕੰਮ ਕੀਤਾ ਤਾਂ ਉਹ ਘੱਟ ਪੈਸਿਆ ਦੇ ਹੱਕਦਾਰ ਹੋਣਗੇ।

ਇਸ ਦੇ ਨਾਲ ਹੀ ਇਕ ਹੋਰ 600 ਯੂਰੋ ਦਾ ਬੋਨਸ ਉਹਨਾਂ ਮਜ਼ਦੂਰਾ ਲਈ ਹੋਵੇਗਾ ਕਿ ਜਿਹਨਾਂ ਨੇ 2019 ਵਿਚ ਘੱਟੋ-ਘੱਟ 50 ਦਿਨ ਕੰਮ ਕੀਤਾ ਹੋਵੇ। ਇਹ ਬੋਨਸ ਉਹਨਾਂ ਕਾਮਿਆਂ ਲਈ ਹੈ, ਜੋ ਖੇਤੀਬਾੜੀ ਅਤੇ ਫਾਰਮ ਨਾਲ ਸਬੰਧਿਤ ਹਨ।
ਇਹ ਬੋਨਸ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਹਨ। ਸਰਕਾਰ ਵਲੋਂ ਦਿੱਤੇ ਜਾਣ ਵਾਲੇ ਬੋਨਸ ਦੀ ਵਧੇਰੇ ਜਾਣਕਾਰੀ ਲਈ ਉਹ ਕੱਫ ਤੇ ਸੀ.ਆਈ.ਐਸ.ਐਲ. ਜਾਂ ਇਪਸ ਦੀ ਵੈੱਬਸਾਇਟ ਤੋਂ ਲੈ ਸਕਦੇ ਹਨ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਖੇਤੀ-ਬਾੜੀ ਨਾਲ ਸਬੰਧਤ ਆਰਥਿਕ ਸਹਾਇਤਾ ਲਈ ਜਿਹੜੇ ਦੋਮਾਂਦੇ (ਮੰਗ) ਪਹਿਲਾਂ 31 ਮਾਰਚ ਤੱਕ ਹਰ ਸਾਲ ਤੱਕ ਹੀ ਹੁੰਦੇ ਸੀ ਹੁਣ ਕੋਰੋਨਾਵਾਇਰਸ ਸੰਕਟ ਕਾਰਨ ਇਹ ਮੰਗ 1 ਜੂਨ 2020 ਤੱਕ ਕੀਤੀ ਜਾ ਸਕਦੀ ਹੈ।


Baljit Singh

Content Editor

Related News