ਇਟਲੀ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ''ਚ ਕੀਤਾ ਪ੍ਰਵੇਸ਼

03/27/2023 12:22:31 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਵਿਚੈਂਸਾ ਜਿਲੇ ਚ ਸਥਿਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਦੀ ਨਵੀਂ ਬਣਾਈ ਗਈ ਇਮਾਰਤ ਦੀ ਰਸਮੀ ਤੌਰ 'ਤੇ ਆਰੰਭਤਾ ਕਰ ਦਿੱਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਲੋਨੀਗੋ ਦੇ ਉਪਰਾਲੇ ਅਤੇ ਸੰਗਤ ਦੇ ਵਡਮੁੱਲੇ ਸਹਿਯੋਗ ਦੇ ਨਾਲ ਤਿਆਰ ਕੀਤੀ ਗਈ ਗੁਰੂ ਘਰ ਦੀ ਇਸ ਆਲੀਸ਼ਾਨ ਇਮਾਰਤ ਵਿੱਚ ਬੀਤੇ ਦਿਨ ਨਗਰ ਕੀਰਤਨ ਦੇ ਰੂਪ ਵਿੱਚ ਪ੍ਰਵੇਸ਼ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮੂਰੇ ਬਰਿੱਜ ਵਿਖੇ ਬਹੁ-ਸਭਿਆਚਾਰਕ ਮੇਲਾ ਆਯੋਜਿਤ, ਵੱਖ-ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਲਿਆ ਹਿੱਸਾ

ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨੀ ਸਿੰਘਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਸ੍ਰੀ ਗਰੂ ਗਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨਵੀਂ ਇਮਾਰਤ ਵਿੱਚ ਸ਼ੁਸ਼ੋਭਿਤ ਕੀਤੇ ਗਏ। ਇਸ ਮੌਕੇ ਸਜਾਏ ਗਏ ਦੀਵਾਨਾਂ ਵਿੱਚ ਬਾਬਾ ਜੋਗਾ ਸਿੰਘ ਜੀ ਖਾਲਸਾ ਰਾਮੂ ਥਿਆੜਾ ਦੁਆਰਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਭਾਈ ਅਮਰੀਕ ਸਿੰਘ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾਂ ਕੀਰਤਨ ਕੀਤਾ ਗਿਆ। ਅਤੇ ਭਾਈ ਸੁਖਵੀਰ ਸਿੰਘ ਭੌਰ ਦੇ ਢਾਡੀ ਜਥੇ ਦੁਆਰਾ ਢਾਡੀ ਵਾਰਾਂ ਦੇ ਰਾਹੀ ਇਤਿਹਾਸ ਸਰਵਣ ਕਰਵਾਇਆ ਗਿਆ।

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News