ਰਫਿਊਜ਼ੀ ਸਮਝੌਤੇ ''ਤੇ ਸਫਲਤਾ ਦੀ ਗੱਲ ਕਰਨੀ ਜਲਦਬਾਜ਼ੀ ਹੋਵੇਗੀ : ਡੋਨਾਲਡ ਟਸਕ

Saturday, Jun 30, 2018 - 01:16 AM (IST)

ਰਫਿਊਜ਼ੀ ਸਮਝੌਤੇ ''ਤੇ ਸਫਲਤਾ ਦੀ ਗੱਲ ਕਰਨੀ ਜਲਦਬਾਜ਼ੀ ਹੋਵੇਗੀ : ਡੋਨਾਲਡ ਟਸਕ

ਬ੍ਰਸੈਲਸ — ਯੂਰਪੀ ਸੰਘ (ਈ. ਯੂ.) ਦੇ ਪ੍ਰਧਨ ਮੰਤਰੀ ਡੋਨਾਲਡ ਟਸਕ ਨੇ ਕਿਹਾ ਕਿ ਰਫਿਊਜ਼ੀਆਂ 'ਤੇ ਹੋਏ ਸਮਝੌਤੇ ਦੀ ਕਾਰਵਾਈ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਇਸ ਨੂੰ ਸਫਲਤਾ ਕਹਿਣਾ ਅਜੇ ਜਲਦਬਾਜ਼ੀ ਹੋਵੇਗਾ। ਟਸਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਰਫਿਊਜ਼ੀਆਂ 'ਤੇ ਹੋਏ ਸਮਝੌਤੇ ਦੇ ਸਬੰਧ 'ਚ ਸਫਲਤਾ ਦੀ ਗੱਲ ਕਰਨੀ ਅਜੇ ਜਲਦਬਾਜ਼ੀ ਹੋਵੇਗੀ। ਅਸੀਂ ਯੂਰਪੀ ਪ੍ਰੀਸ਼ਦ ਨਾਲ ਇਕ ਸਮਝੌਤੇ 'ਤੇ ਪਹੁੰਚਣ 'ਚ ਸਫਲ ਹੋਏ ਹਾਂ ਪਰ ਹਕੀਕਤ ਇਹ ਹੈ ਕਿ ਇਸ ਨਾਲ ਕਾਰਵਾਈ 'ਚ ਸਾਨੂੰ ਜੋ ਕੰਮ ਕਰਨਾ ਹੈ, ਉਸ ਦੀ ਤੁਲਨਾ 'ਚ ਇਹ ਉਸ ਕੰਮ ਦਾ ਬੇਹੱਦ ਆਸਾਨ ਹਿੱਸਾ ਹੈ।'
ਰਾਤ ਭਰ ਚੱਲੀ ਬੈਠਕ ਅਤੇ ਸਖਤ ਮਸ਼ਕੱਤ ਤੋਂ ਬਾਅਦ ਹੋਏ ਸਮਝੌਤੇ 'ਤੇ ਅਨੇਕ ਨੇਤਾਵਾਂ ਨੇ ਮੁਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।  ਇਟਲੀ ਦੇ ਪ੍ਰਧਾਨ ਮੰਤਰੀ ਜਿਓਸੇਪ ਕੋਂਤੇ ਨੇ ਕਿਹਾ, ਅੱਜ ਇਟਲੀ ਇਕੱਲਾ ਨਹੀਂ ਹੈ, ਅਸੀਂ ਸਤੁੰਸ਼ਟ ਹਾਂ।' ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਕਿਹਾ ਕਿ ਨਵੇਂ ਸੁਰੱਖਿਅਤ ਕੇਂਦਰ ਮਾਲਟਾ, ਇਟਲੀ, ਸਪੇਨ ਅਤੇ ਯੂਨਾਨ ਜਿਹੇ ਮੁਖ ਰਫਿਊਜ਼ੀ ਰਾਹਾਂ 'ਚ ਆਉਣ ਵਾਲੇ ਦੇਸ਼ਾਂ ਲਈ ਰਿਜ਼ਰਵ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ, 'ਫਰਾਂਸ ਅਜਿਹਾ ਦੇਸ਼ ਨਹੀਂ ਹੈ ਜਿੱਥੇ ਸਭ ਤੋਂ ਪਹਿਲਾਂ ਰਫਿਊਜ਼ੀ ਆਉਂਦੇ ਹਨ, ਕੁਝ ਲੋਕ ਸਾਨੂੰ ਇਥੇ ਸੁੱਟਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਣ ਦਿੱਤਾ।'


Related News