ਭਾਰਤ ਦੀ ਵਿਦੇਸ਼ ਨੀਤੀ 'ਤੇ ਅਮਰੀਕਾ ਦਾ ਬਿਆਨ, ਰੂਸ ਵੱਲ ਝੁਕਾਅ ਨੂੰ ਲੈ ਕੇ ਆਖੀ ਇਹ ਗੱਲ
Thursday, Aug 18, 2022 - 12:05 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਕਿਹਾ ਹੈ ਕਿ ਭਾਰਤ ਦੇ ਰੂਸ ਨਾਲ ਦਹਾਕਿਆਂ ਪੁਰਾਣੇ ਸਬੰਧ ਹਨ। ਲਿਹਾਜਾ ਭਾਰਤ ਨੂੰ ਰੂਸ ਵੱਲ ਆਪਣੀ ਵਿਦੇਸ਼ ਨੀਤੀ ਦੇ ਝੁਕਾਅ ਨੂੰ ਬਦਲਣ ਵਿੱਚ ਲੰਮਾ ਸਮਾਂ ਲੱਗੇਗਾ। ਅਮਰੀਕਾ ਨੇ ਕਿਹਾ ਕਿ ਉਹ ਚਤੁਰਭੁਜ ਸੁਰੱਖਿਆ ਸੰਵਾਦ (ਕਵਾਡ) ਅਤੇ ਹੋਰ ਮੰਚਾਂ ਰਾਹੀਂ ਭਾਰਤ ਦੇ ਨਾਲ "ਬਹੁਤ ਨੇੜਿਓਂ" ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਹੋਰ ਦੇਸ਼ਾਂ ਦੀ ਵਿਦੇਸ਼ ਨੀਤੀ ਬਾਰੇ ਗੱਲ ਕਰਨਾ ਮੇਰਾ ਕੰਮ ਨਹੀਂ ਹੈ, ਪਰ ਮੈਂ ਭਾਰਤ ਤੋਂ ਜੋ ਕੁਝ ਸੁਣਿਆ ਹੈ ਉਸ ਬਾਰੇ ਗੱਲ ਕਰ ਸਕਦਾ ਹਾਂ।
ਬੁਲਾਰੇ ਮੁਤਾਬਕ ਅਸੀਂ ਦੁਨੀਆ ਭਰ ਦੇ ਦੇਸ਼ਾਂ ਨੂੰ ਯੂਕ੍ਰੇਨ 'ਤੇ ਰੂਸ ਦੇ ਹਮਲੇ ਖ਼ਿਲਾਫ਼ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੀ ਵੋਟ ਸਮੇਤ ਕਈ ਗੱਲਾਂ 'ਤੇ ਖੁੱਲ੍ਹ ਕੇ ਬੋਲਦੇ ਦੇਖਿਆ ਹੈ। ਅਸੀਂ ਇਹ ਗੱਲ ਵੀ ਸਮਝਦੇ ਹਾਂ ਅਤੇ ਜਿਵੇਂ ਕਿ ਮੈਂ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਇਹ ਪਾਵਰ ਬਟਨ ਦਬਾਉਣ ਵਰਗਾ ਨਹੀਂ ਹੈ। ਉਹਨਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਦੀ ਸਮੱਸਿਆ ਹੈ, ਜਿਨ੍ਹਾਂ ਦੇ ਰੂਸ ਨਾਲ ਇਤਿਹਾਸਕ ਸਬੰਧ ਹਨ। ਜਿਵੇਂ ਕਿ ਭਾਰਤ ਦੇ ਮਾਮਲੇ ਵਿੱਚ, ਇਸਦੇ ਸਬੰਧ ਦਹਾਕਿਆਂ ਪੁਰਾਣੇ ਹਨ। ਭਾਰਤ ਨੂੰ ਰੂਸ ਵੱਲ ਆਪਣੀ ਵਿਦੇਸ਼ ਨੀਤੀ ਦੇ ਝੁਕਾਅ ਨੂੰ ਉਲਟਾਉਣ ਵਿੱਚ ਲੰਮਾ ਸਮਾਂ ਲੱਗੇਗਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਪੁਲਸ ਨੇ ਲਗਭਗ 750 ਕਿਲੋ 'ਡਰੱਗ' ਕੀਤੀ ਬਰਾਮਦ, 3 ਵਿਅਕਤੀ ਗ੍ਰਿਫ਼ਤਾਰ
ਰੂਸ ਅਤੇ ਚੀਨ ਅਤੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦਰਮਿਆਨ ਬਹੁ-ਪੱਖੀ ਸੰਯੁਕਤ ਫੌਜੀ ਅਭਿਆਸਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚ ਪ੍ਰਾਈਸ ਨੇ ਕਿਹਾ ਕਿ ਦੇਸ਼ ਨਿਯਮਿਤ ਤੌਰ 'ਤੇ ਆਪਣੇ ਪ੍ਰਭੂਸੱਤਾ ਦੇ ਫ਼ੈਸਲੇ ਖੁਦ ਕਰਦੇ ਹਨ। ਇਸ ਤੈਅ ਕਰਨਾ ਉਹਨਾਂ ਦਾ ਪੂਰਨ ਅਧਿਕਾਰ ਹੈ ਕਿ ਉਨ੍ਹਾਂ ਨੇ ਕਿਹੜੇ ਫੌਜੀ ਅਭਿਆਸਾਂ ਵਿੱਚ ਹਿੱਸਾ ਲੈਣਾ ਹੈ। ਮੈਂ ਇਹ ਵੀ ਦੱਸਾਂਗਾ ਕਿ ਇਸ ਅਭਿਆਸ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਦੇਸ਼ਾਂ ਨੇ ਅਮਰੀਕਾ ਦੇ ਨਾਲ ਵੀ ਨਿਯਮਿਤ ਫੌਜੀ ਅਭਿਆਸ ਕੀਤਾ ਹੈ। ਪ੍ਰਾਈਸ ਨੇ ਕਿਹਾ ਕਿ ਮੈਨੂੰ ਇਸ ਗਤੀਵਿਧੀ ਨਾਲ ਜੁੜੀ ਕੋਈ ਹੋਰ ਗੱਲ ਨਹੀਂ ਦਿਸਦੀ। ਹੁਣ ਵਿਆਪਕ ਵਿਸ਼ਾ ਇਹ ਹੈ ਕਿ ਅਸੀਂ ਸੁਰੱਖਿਆ ਸਮੇਤ ਕਈ ਖੇਤਰਾਂ ਵਿੱਚ ਚੀਨ ਅਤੇ ਰੂਸ ਦਰਮਿਆਨ ਵਧਦੇ ਸਬੰਧਾਂ ਨੂੰ ਦੇਖਿਆ ਹੈ। ਅਸੀਂ ਰੂਸ ਅਤੇ ਈਰਾਨ ਦੇ ਸਬੰਧਾਂ ਨੂੰ ਵਧਦੇ ਦੇਖਿਆ ਹੈ ਅਤੇ ਅਸੀਂ ਇਸ 'ਤੇ ਜਨਤਕ ਤੌਰ 'ਤੇ ਬਿਆਨ ਦਿੱਤੇ ਹਨ।ਉਹਨਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਵਿਵਸਥਾ ਨੂੰ ਲੈ ਕੇ ਚੀਨ ਅਤੇ ਰੂਸ ਜਿਹੇ ਦੇਸ਼ਾਂ ਦੇ ਨਜ਼ਰੀਏ ਦੇ ਮੱਦੇਨਜ਼ਰ ਚਿੰਤਾ ਦੀ ਗੱਲ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।