ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਫਿਲਹਾਲ ਸੰਭਵ ਨਹੀਂ : ਜੈਸਿੰਡਾ ਅਰਡਰਨ

Monday, Oct 04, 2021 - 06:28 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਸਰਕਾਰ ਨੇ ਸੋਮਵਾਰ ਨੂੰ ਵਿਸ਼ਵ ਦੇ ਹੋਰ ਜ਼ਿਆਦਾਤਰ ਦੇਸ਼ਾਂ ਵਾਂਗ ਸਵੀਕਾਰ ਕੀਤਾ ਕਿ ਉਹ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾ ਸਕਦੀ। ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਕਲੈਂਡ ਵਿਚ ਤਾਲਾਬੰਦੀ ਸੰਬੰਧੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕਰਦਿਆਂ ਇਹ ਗੱਲ ਸਵੀਕਾਰ ਕੀਤੀ। ਇਸ ਮਹਾਮਾਰੀ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਨੇ ਸਖ਼ਤ ਤਾਲਾਬੰਦੀ ਲਾਗੂ ਕਰ ਕੇ ਅਤੇ ਹੋਰ ਸਖ਼ਤ ਕਦਮ ਚੁੱਕ ਕੇ ਵਾਇਰਸ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਹੁਣ ਤੱਕ ਨਿਊਜ਼ੀਲੈਂਡ ਦੀ ਇਹ ਰਣਨੀਤੀ 50 ਲੱਖ ਆਬਾਦੀ ਵਾਲੇ ਦੇਸ਼ ਲਈ ਕਾਰਗਰ ਸਾਬਤ ਹੋਈ ਸੀ। ਦੇਸ਼ ਵਿਚ ਇਨਫੈਕਸ਼ਨ ਨਾਲ 27 ਲੋਕਾਂ ਦੀ ਮੌਤ ਹੋਈ ਹੈ। ਜਦਕਿ ਹੋਰ ਦੇਸ਼ਾਂ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਰਹੀ ਸੀ ਅਤੇ ਲੋਕ ਸਖ਼ਤ ਪਾਬੰਦੀਆਂ ਵਿਚ ਰਹਿ ਰਹੇ ਸਨ, ਉਦੋਂ ਨਿਊਜ਼ੀਲੈਂਡ ਦੇ ਲੋਕ ਆਪਣੇ ਕਾਰਜ ਸਥਲਾਂ, ਸਕੂਲਾਂ ਅਤੇ ਖੇਡ ਸਟੇਡੀਅਮਾਂ ਵਿਚ ਸਧਾਰਨ ਤੌਰ 'ਤੇ ਜਾ ਰਹੇ ਸਨ ਪਰ ਅਗਸਤ ਵਿਚ ਇਕ ਇਕਾਂਤਵਾਸ ਕੇਂਦਰ ਵਿਚ ਆਸਟ੍ਰੇਲੀਆ ਤੋਂ ਆਏ ਇਕ ਵਿਅਕਤੀ ਦੇ ਡੈਲਟਾ ਵੈਰੀਐਂਟ ਦੇ ਸੰਪਰਕ ਵਿਚ ਆਉਣ ਦੇ ਬਾਅਦ ਪੂਰੀ ਤਸਵੀਰ ਬਦਲ ਗਈ। ਭਾਵੇਂਕਿ ਦੇਸ਼ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਬਹੁਤ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਪਰ ਇਹ ਇਨਫੈਕਸ਼ਨ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਲੋੜੀਂਦੀਆਂ ਨਹੀਂ ਸਨ। 

ਪੜ੍ਹੋ ਇਹ ਅਹਿਮ ਖਬਰ- ਪੰਡੋਰਾ ਪੇਪਰਜ਼ : ਗੁਪਤ ਲੈਣ-ਦੇਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਸਮੇਤ ਵੱਡੀਆਂ ਹਸਤੀਆਂ ਦੇ ਨਾਮ ਆਏ ਸਾਹਮਣੇ

ਦੇਸ਼ ਵਿਚ ਸੋਮਵਾਰ ਨੂੰ ਇਨਫੈਕਸ਼ਨ ਦੇ 29 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 1,300 ਤੋਂ ਵੱਧ ਹੋ ਗਈ। ਕੁਝ ਮਾਮਲੇ ਆਕਲੈਂਡ ਦੇ ਬਾਹਰ ਵੀ ਸਾਹਮਣੇ ਆਏ ਹਨ। ਅਰਡਰਨ ਨੇ ਕਿਹਾ ਕਿ ਆਕਲੈਂਡ ਵਿਚ 7 ਹਫ਼ਤੇ ਦੀਆਂ ਪਾਬੰਦੀਆਂ ਕਾਰਨ ਇਨਫੈਕਸ਼ਨ ਨੂੰ ਕਾਬੂ ਵਿਚ ਰੱਖਣ ਵਿਚ ਮਦਦ ਮਿਲੀ। ਉਹਨਾਂ ਨੇ ਕਿਹਾ,''ਇਸ ਇਨਫੈਕਸ਼ਨ ਦੇ ਬਾਰੇ ਇਕ ਗੱਲ ਸਪਸ਼ੱਟ ਹੈ ਕਿ ਲੰਬੇ ਸਮੇਂ ਤੱਕ ਸਖ਼ਤ ਪਾਬੰਦੀਆਂ ਦੇ ਬਾਅਦ ਵੀ ਮਾਮਲੇ ਖ਼ਤਮ ਨਹੀਂ ਹੋਏ ਪਰ ਕੋਈ ਗੱਲ ਨਹੀਂ। ਪਹਿਲਾਂ ਇਨਫੈਕਸ਼ਨ ਪੂਰੀ ਤਰ੍ਹਾਂ ਰੋਕਣਾ ਮਹੱਤਵਪੂਰਣ ਸੀ ਕਿਉਂਕਿ ਉਦੋਂ ਸਾਡੇ ਕੋਲ ਟੀਕੇ ਨਹੀਂ ਸਨ ਪਰ ਹੁਣ ਸਾਡੇ ਕੋਲ ਟੀਕੇ ਹਨ ਅਤੇ ਹੁਣ ਅਸੀਂ ਆਪਣੀ ਰਣਨੀਤੀ ਬਦਲ ਸਕਦੇ ਹਾਂ।'' 


Vandana

Content Editor

Related News