''ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰਕੇ 12 ਫਰਵਰੀ ਤੱਕ ਕਰੋ ਪੇਸ਼'', ਸਾਬਕਾ PM ਖਿਲਾਫ ਦੂਜਾ ਗ੍ਰਿਫਤਾਰੀ ਵਾਰੰਟ ਜਾਰੀ
Monday, Jan 06, 2025 - 04:58 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ਆਈ.ਸੀ.ਟੀ.) ਨੇ ਸੋਮਵਾਰ ਨੂੰ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸਾਬਕਾ ਫੌਜੀ ਜਨਰਲਾਂ ਅਤੇ ਇੱਕ ਸਾਬਕਾ ਪੁਲਸ ਮੁਖੀ ਸਮੇਤ 11 ਹੋਰਾਂ ਖ਼ਿਲਾਫ਼ ਜਬਰੀ ਗਾਇਬ ਕੀਤੇ ਜਾਣ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਹਸੀਨਾ ਖਿਲਾਫ ICT ਵੱਲੋਂ ਜਾਰੀ ਕੀਤਾ ਗਿਆ ਦੂਸਰਾ ਗ੍ਰਿਫਤਾਰੀ ਵਾਰੰਟ ਹੈ, ਜੋ ਪਿਛਲੇ ਸਾਲ ਅਗਸਤ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਅਵਾਮੀ ਲੀਗ ਸ਼ਾਸਨ ਦੇ ਪਤਨ ਤੋਂ ਬਾਅਦ ਭਾਰਤ ਭੱਜ ਗਈ ਸੀ।
ਇਹ ਵੀ ਪੜ੍ਹੋ: ਆ ਰਿਹੈ ਸਭ ਤੋਂ ਭਿਆਨਕ ਬਰਫੀਲਾ ਤੂਫਾਨ! ਅਲਰਟ ਜਾਰੀ
ਟ੍ਰਿਬਿਊਨਲ ਨੇ ਹੁਣ ਤੱਕ ਉਨ੍ਹਾਂ ਵਿਰੁੱਧ ਤਿੰਨ ਕੇਸ ਦਰਜ ਕੀਤੇ ਹਨ। ICT ਦੇ ਇਕ ਅਧਿਕਾਰੀ ਨੇ ਕਿਹਾ, 'ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਮੁਹੰਮਦ ਗੁਲਾਮ ਮੁਰਤੂਜ਼ਾ ਮੋਜੂਮਦਾਰ ਨੇ ਇਸਤਗਾਸਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ।' ਟ੍ਰਿਬਿਊਨਲ ਨੇ ਬੰਗਲਾਦੇਸ਼ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ੇਖ ਹਸੀਨਾ ਅਤੇ ਹੋਰਨਾਂ ਨੂੰ ਗ੍ਰਿਫਤਾਰ ਕਰਕੇ 12 ਫਰਵਰੀ ਤੱਕ ਪੇਸ਼ ਕਰਨ।
ਇਹ ਵੀ ਪੜ੍ਹੋ: ਸੰਕਟ 'ਚ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ, ਇੱਕ-ਦੋ ਦਿਨਾਂ 'ਚ ਛੱਡ ਸਕਦੇ ਹਨ ਅਹੁਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8