ਦੇਸ਼ ਪ੍ਰੇਮ ਦੀ ਝਲਕ, ਜੰਗ ਲੜਨ ਲਈ ਦੁਨੀਆ ਭਰ 'ਚ ਰਹਿ ਰਹੇ ਇਜ਼ਰਾਈਲੀ ਪਰਤ ਰਹੇ ਵਾਪਸ
Thursday, Oct 12, 2023 - 04:11 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਵਿੱਚ 6 ਦਿਨਾਂ ਤੋਂ ਜੰਗ ਜਾਰੀ ਹੈ। ਇਸ ਦੇ ਬਾਵਜੂਦ ਦੁਨੀਆ ਭਰ ਵਿਚ ਰਹਿ ਰਹੇ ਹਜ਼ਾਰਾਂ ਇਜ਼ਰਾਈਲੀ ਆਪਣੇ ਵਤਨ ਪਰਤ ਰਹੇ ਹਨ। ਗ੍ਰੀਸ ਤੋਂ ਨਿਊਯਾਰਕ ਤੱਕ ਦੇ ਹਵਾਈ ਅੱਡਿਆਂ 'ਤੇ ਇਜ਼ਰਾਈਲੀ ਲੋਕਾਂ ਦੀ ਭੀੜ ਹੈ। ਇਜ਼ਰਾਈਲੀ ਮੀਡੀਆ ਮੁਤਾਬਕ ਫੌਜ ਨੇ ਰਿਜ਼ਰਵ ਸੈਨਿਕਾਂ ਦੀ ਗਿਣਤੀ ਵਧਾ ਕੇ 3.60 ਲੱਖ ਕਰ ਦਿੱਤੀ ਹੈ। ਇਸੇ ਕਰਕੇ ਇਜ਼ਰਾਈਲੀਆਂ ਵਿੱਚ ਘਰ ਵਾਪਸੀ ਦੀ ਦੌੜ ਲੱਗੀ ਹੋਈ ਹੈ।
42 ਸਾਲਾ ਯਾਕੋਵ ਸਵਾਸਾ, ਜੋ ਲਾਸ ਏਂਜਲਸ ਵਿਚ ਆਪਣਾ ਪਰਿਵਾਰ ਅਤੇ ਕਾਰੋਬਾਰ ਛੱਡ ਕੇ ਤੇਲ ਅਵੀਵ ਜਾ ਰਿਹਾ ਸੀ, ਨੇ ਕਿਹਾ ਕਿ ਉਸ ਨੇ 15 ਸਾਲ ਫੌਜ ਵਿਚ ਸੇਵਾ ਕੀਤੀ ਅਤੇ ਉਸ ਦਾ ਇਕ ਰੂਮਮੇਟ ਸੀ ਜਿਸ ਨੂੰ ਇਕ ਸੰਗੀਤ ਸਮਾਰੋਹ ਦੌਰਾਨ ਹਮਾਸ ਦੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਮੈਂ ਰਿਜ਼ਰਵ ਯੂਨਿਟ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ, ਤਾਂ ਜੋ ਮੈਂ ਦੇਸ਼ ਲਈ ਲੜ ਸਕਾਂ। ਨਿਊਜਰਸੀ ਵਿੱਚ ਪੜ੍ਹਦੇ 18 ਸਾਲਾ ਐਡਮ ਜੈਕਬ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਜੰਗ ਵਿੱਚ ਮਾਰਿਆ ਗਿਆ ਹੈ। ਇਸ ਲਈ ਮੈਂ ਮਦਦ ਲਈ ਫੌਜ ਕੋਲ ਜਾ ਰਿਹਾ ਹਾਂ।
ਪੜ੍ਹੋ ਇਹ ਅਹਿਮ ਖ਼ਬਰ-‘ਹਮਾਸ ਨੂੰ ਅੱਤਵਾਦੀ ਨਾ ਆਖੋ’, ਜੰਗ ਵਿਚਾਲੇ ਸੀ.ਬੀ.ਸੀ. ਨੇ ਪੱਤਰਕਾਰਾਂ ਨੂੰ ਦਿੱਤੇ ਹੁਕਮ
ਹਮਾਸ ਨੂੰ ਸਬਕ ਸਿਖਾਕੇ ਰਹਾਂਗੇ.....ਇਜ਼ਰਾਈਲ
ਬ੍ਰਿਟੇਨ, ਫਰਾਂਸ ਅਤੇ ਜਰਮਨੀ ਸਮੇਤ ਸੱਤ ਦੇਸ਼ਾਂ ਵਿਚ ਫਲਸਤੀਨੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਧੇ ਹਨ। ਹਾਲਾਂਕਿ ਬ੍ਰਿਟਿਸ਼ ਪੀ.ਐੱਮ ਰਿਸ਼ੀ ਸੁਨਕ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇਜ਼ਰਾਈਲ ਦੇ ਨਾਲ ਹਾਂ। ਹਮਾਸ ਅੱਤਵਾਦੀਆਂ ਦਾ ਸਮੂਹ ਹੈ। ਅਸੀਂ ਉਸਨੂੰ ਸਬਕ ਸਿਖਾਵਾਂਗੇ।
ਅਮਰੀਕਾ ਨੇ ਇਜ਼ਰਾਈਲ ਨੂੰ ਗੋਲਾ-ਬਾਰੂਦ ਤੇ ਜੰਗੀ ਬੇੜਾ ਭੇਜਿਆ
ਜੰਗ ਦੇ ਵਿਚਕਾਰ ਅਮਰੀਕੀ ਹਥਿਆਰਾਂ ਦੀ ਪਹਿਲੀ ਖੇਪ ਇਜ਼ਰਾਈਲ ਪਹੁੰਚ ਗਈ ਹੈ। ਉਨ੍ਹਾਂ ਦਾ ਇਕ ਜਹਾਜ਼ ਇਜ਼ਰਾਈਲ ਦੇ ਨੇਬਾਤਿਮ ਏਅਰਬੇਸ 'ਤੇ ਉਤਰਿਆ। ਇਸ ਵਿੱਚ ਗੋਲਾ ਬਾਰੂਦ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਮਦਦ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਜੰਗੀ ਬੇੜਾ ਇਜ਼ਰਾਈਲ ਲਈ ਰਵਾਨਾ ਹੋਇਆ। ਕੁਝ ਦਿਨਾਂ 'ਚ ਅਮਰੀਕੀ ਐੱਫ-15, 16 ਅਤੇ ਏ-10 ਲੜਾਕੂ ਜਹਾਜ਼ ਵੀ ਇਜ਼ਰਾਈਲ 'ਚ ਉਤਾਰੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।