ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਦੇ ਮੁੱਖ ਲਾਂਘੇ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਸ਼ੁਰੂ

Sunday, Feb 09, 2025 - 05:57 PM (IST)

ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਦੇ ਮੁੱਖ ਲਾਂਘੇ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਸ਼ੁਰੂ

ਤੇਲ ਅਵੀਵ (ਏ.ਪੀ.) : ਇਜ਼ਰਾਈਲੀ ਫੌਜ ਨੇ ਹਮਾਸ ਨਾਲ ਜੰਗਬੰਦੀ ਸਮਝੌਤੇ ਦੇ ਤਹਿਤ ਗਾਜ਼ਾ ਨੂੰ ਜਾਣ ਵਾਲੇ ਇੱਕ ਮੁੱਖ ਲਾਂਘੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ, ਇਜ਼ਰਾਈਲ ਨੇਟਜ਼ਾਰਿਮ ਲਾਂਘੇ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਸਹਿਮਤ ਹੋ ਗਿਆ। ਇਹ ਜ਼ਮੀਨ ਦੀ ਇੱਕ ਪੱਟੀ ਹੈ ਜੋ ਉੱਤਰੀ ਗਾਜ਼ਾ ਨੂੰ ਦੱਖਣੀ ਗਾਜ਼ਾ ਤੋਂ ਵੱਖ ਕਰਦੀ ਹੈ।

Instagram Reels 'ਤੇ 10K ਵਿਊਜ਼ 'ਤੇ ਹੁੰਦੀ ਹੈ ਕਿੰਨੀ ਕਮਾਈ! ਜਾਣੋ ਕੀ ਹੈ ਪ੍ਰੋਸੈਸ

ਇਜ਼ਰਾਈਲੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਕਿਉਂਕਿ ਉਸਨੂੰ ਮੀਡੀਆ ਨਾਲ ਫੌਜ ਦੀਆਂ ਗਤੀਵਿਧੀਆਂ ਬਾਰੇ ਚਰਚਾ ਕਰਨ ਦਾ ਅਧਿਕਾਰ ਨਹੀਂ ਸੀ। ਇਜ਼ਰਾਈਲ ਨੇ ਜੰਗਬੰਦੀ ਦੀ ਸ਼ੁਰੂਆਤ 'ਚ ਫਲਸਤੀਨੀਆਂ ਨੂੰ ਯੁੱਧ ਪ੍ਰਭਾਵਿਤ ਉੱਤਰ 'ਚ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਨੇਟਜ਼ਾਰਿਮ ਪਾਰ ਕਰਨ ਦੀ ਆਗਿਆ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ, ਇਲਾਕੇ ਤੋਂ ਫੌਜਾਂ ਦੀ ਵਾਪਸੀ ਸਮਝੌਤੇ ਪ੍ਰਤੀ ਇੱਕ ਹੋਰ ਵਚਨਬੱਧਤਾ ਨੂੰ ਪੂਰਾ ਕਰੇਗੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਜ਼ਰਾਈਲ ਨੇ ਐਤਵਾਰ ਨੂੰ ਕਿੰਨੇ ਸੈਨਿਕ ਵਾਪਸ ਬੁਲਾਏ। ਬਤਾਲੀ ਦਿਨਾਂ ਦੀ ਜੰਗਬੰਦੀ ਇਸ ਵੇਲੇ ਅੱਧੀ ਹੋ ਚੁੱਕੀ ਹੈ ਤੇ ਦੋਵਾਂ ਧਿਰਾਂ ਨੇ ਇਸਨੂੰ ਵਧਾਉਣ ਲਈ ਅਜੇ ਗੱਲਬਾਤ ਨਹੀਂ ਕੀਤੀ ਹੈ, ਜਿਸ ਨਾਲ ਹੋਰ ਇਜ਼ਰਾਈਲੀ ਬੰਧਕਾਂ ਨੂੰ ਹਮਾਸ ਦੀ ਗ਼ੁਲਾਮੀ ਤੋਂ ਰਿਹਾਅ ਕੀਤਾ ਜਾ ਸਕੇ।

ਕਿਹੜੀ ਬਿਮਾਰੀ ਕਾਰਨ ਘੱਟ ਹੋ ਜਾਂਦਾ ਹੈ Sperm ਕਾਊਂਟ! ਕਾਰਨ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News