ਤੀਜੇ ਵਿਸ਼ਵ ਯੁੱਧ ਦਾ ਖਤਰਾ; ਲਿਬਨਾਨ ’ਚ 2 km ਅੰਦਰ ਤਕ ਦਾਖਲ ਹੋਈ ਫ਼ੌਜ, ਹੁਣ ਤੱਕ 8 ਇਜ਼ਰਾਈਲੀ ਫ਼ੌਜੀਆਂ ਦੀ ਮੌਤ

Thursday, Oct 03, 2024 - 09:14 AM (IST)

ਬੈਰੂਤ/ਤੇਲ ਅਵੀਵ/ਨਵੀਂ ਦਿੱਲੀ (ਏਜੰਸੀਆਂ)- ਈਰਾਨ ਵੱਲੋਂ ਇਜ਼ਰਾਈਲ ’ਤੇ ਤਾਬੜਤੋੜ ਮਿਜ਼ਾਈਲਾਂ ਦਾਗੇ ਜਾਣ ਕਾਰਨ ਤੀਜੇ ਵਿਸ਼ਵ ਯੁੱਧ ਦਾ ਖਤਰਾ ਪੈਦਾ ਹੋ ਗਿਆ ਹੈ। ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਜਾਪਾਨ ਖੁੱਲ੍ਹ ਕੇ ਇਜ਼ਰਾਈਲ ਦੇ ਸਮਰਥਨ ’ਚ ਆ ਗਏ ਹਨ। ਇਸ ਦੌਰਾਨ ਭਾਰਤ ਨੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੱਛਮੀ ਏਸ਼ੀਆ ’ਚ ਵਧਦੇ ਤਣਾਅ ’ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!

PunjabKesari

ਉੱਥੇ ਹੀ ਦੱਖਣੀ ਲਿਬਨਾਨ ’ਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜ਼ਮੀਨੀ ਲੜਾਈ ’ਚ ਬੁੱਧਵਾਰ ਨੂੰ ਇਜ਼ਰਾਈਲੀ ਫੌਜ 2 ਕਿਲੋਮੀਟਰ ਅੰਦਰ ਮਾਰੂਨ ਅਲ-ਰਾਸ ਪਿੰਡ ਤਕ ਪਹੁੰਚ ਗਈ ਹੈ। ਇਥੇ ਇਜ਼ਰਾਈਲੀ ਫੌਜੀਆਂ ਦਾ ਹਿਜ਼ਬੁੱਲਾ ਲੜਾਕਿਆਂ ਨਾਲ ਵੀ ਮੁਕਾਬਲਾ ਹੋਇਆ। ਆਹਮੋ-ਸਾਹਮਣੇ ਦੀ ਇਸ ਲੜਾਈ ’ਚ ਹੁਣ ਤਕ ਇਕ ਇਜ਼ਰਾਈਲੀ ਕਮਾਂਡਰ ਸਮੇਤ 8 ਫੌਜੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 18 ਜ਼ਖਮੀ ਹੋ ਗਏ ਹਨ। ਇਸ ਦੌਰਾਨ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਾਰੇਸ ’ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਇਜ਼ਰਾਈਲ ’ਚ ਦਾਖਲ ਹੋਣ ’ਤੇ ਪਾਬੰਦੀ ਲਾ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ

ਈਰਾਨ ਨੇ ਜਾਰੀ ਕੀਤੀ ਇਜ਼ਰਾਈਲੀਆਂ ਦੀ ਹਿੱਟਲਿਸਟ

1. ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

2. ਰੱਖਿਆ ਮੰਤਰੀ ਯੋਵ ਗੇਲੈਂਟ

3. ਆਰਮੀ ਚੀਫ ਹੇਰਜ਼ੀ ਹੇਲੇਵੀ

4. ਏਅਰ ਫੋਰਸ ਕਮਾਂਡਰ ਤੋਮੇਰ ਬਾਰ

5. ਨੇਵਲ ਕਮਾਂਡਰ ਸਾਰ ਸਲਾਮਾ

6. ਉਪ ਫੌਜ ਮੁਖੀ ਅਮੀਰ ਬਰਾਮ

7. ਫੌਜ ਮੁਖੀ ਤਮੀਰ ਯਾਦਾਈ

8. ਮਿਲਟਰੀ ਇੰਟੈਲੀਜੈਂਸ ਚੀਫ ਅਹਿਰੋਨ ਹਲਿਵਾ

9. ਉੱਤਰੀ ਕਮਾਂਡ ਦੇ ਮੁਖੀ ਓਰੀ ਗਾਰਡਿਨ

10. ਸੈਂਟਰਲ ਕਮਾਂਡ ਚੀਫ ਯੇਹੂਦਾ ਫੋਕਸ

11. ਦੱਖਣੀ ਕਮਾਂਡ ਦੇ ਮੁਖੀ ਏਲਾਈਜ਼ਰ ਟੋਲੈਂਡੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News