ਇਜ਼ਰਾਇਲ ਦੇ ਇਕ ਹੋਰ ਮੰਤਰੀ ਕੋਰੋਨਾ ਪਾਜ਼ੀਟਿਵ

08/24/2020 6:13:59 PM

ਤੇਲ ਅਵੀਵ- ਇਜ਼ਰਾਇਲ ਦੇ ਇਮੀਗ੍ਰੇਸ਼ਨ ਮੰਤਰੀ ਪਨੀਨਾ ਤਾਮਨੋ-ਸ਼ਾਤਾ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਜ਼ਰਾਇਲੀ ਸੰਸਦ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਬੁਲਾਰੇ ਮੁਤਾਬਕ ਤਾਮਨੋ-ਸ਼ਾਤਾ ਦੇ ਨਾਲ ਹੀ ਸੰਸਦ ਦੇ ਹੋਰ ਮੈਂਬਰਾਂ ਨੂੰ ਹੋਮ ਕੁਆਰੰਟੀਨ ਵਿਚ ਰਹਿਣ ਲਈ ਕਿਹਾ ਗਿਆ ਹੈ। ਤਾਮਨੋ ਸ਼ਾਤਾ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਇਜ਼ਰਾਇਲ ਦੇ ਤੀਜੇ ਮੰਤਰੀ ਹਨ। 
ਇਸ ਤੋਂ ਪਹਿਲਾਂ ਐਤਵਾਰ ਨੂੰ ਅਰਬ-ਇਜ਼ਰਾਇਲ ਪਾਰਟੀ ਜੁਆਇੰਟ ਲਿਸਟ ਦੇ ਨੇਤਾ ਅਤੇ ਸੰਸਦ ਵਾਲਿਦ ਤਾਹਾ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ।
 


Lalita Mam

Content Editor

Related News