ਹਮਾਸ ਦੇ ਹਮਲੇ ’ਚ ਬਚੀ ਇਜ਼ਰਾਈਲੀ ਕੁੜੀ ਨੇ 22ਵੇਂ ਜਨਮ ਦਿਨ ’ਤੇ ਕੀਤੀ ਖੁਦਕੁਸ਼ੀ
Wednesday, Oct 23, 2024 - 09:59 AM (IST)
ਤੇਲ ਅਵੀਵ (ਇੰਟ.): ਜਦੋਂ ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਵਿਚ ਇਕ ਸੰਗੀਤ ਸਮਾਰੋਹ ’ਤੇ ਹਮਲਾ ਕੀਤਾ ਸੀ ਤਾਂ ਕਈ ਲੋਕ ਮਾਰੇ ਗਏ ਸਨ। ਇਸ ਸਮਾਰੋਹ ’ਤੇ ਹੋਏ ਹਮਲੇ ’ਚ ਸ਼ਿਰੇਲ ਗੈਲੋਨ ਨਾਂ ਦੀ ਇਜ਼ਰਾਈਲੀ ਕੁੜੀ ਵਾਲ-ਵਾਲ ਬਚ ਗਈ ਸੀ। ਇਸ ਹਮਲੇ ਨੇ ਮੱਧ ਪੂਰਬ ’ਚ ਇਕ ਜੰਗ ਦੀ ਸ਼ੁਰੂਆਤ ਕੀਤੀ, ਜਿਸ ’ਚ ਲੱਖਾਂ ਬੇਕਸੂਰ ਜਾਨਾਂ ਗਈਆਂ। ਹੁਣ ਇਕ ਦੁਖਦਾਈ ਘਟਨਾ ’ਚ ਸ਼ਿਰੇਲ ਨੇ ਆਪਣੇ 22ਵੇਂ ਜਨਮ ਦਿਨ ’ਤੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ: ਡਿਪਰੈਸ਼ਨ ਦਾ ਇਲਾਜ ਕਰੇਗੀ ਖਾਸ ਟੋਪੀ
ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਬੀਮਾਰ ਹੋ ਗਈ ਸੀ। ਉਸ ਦੇ ਭਰਾ ਨੇ ਕਿਹਾ ਕਿ ਸ਼ਿਰੇਲ ਨੇ ਖੁਦ ਨੂੰ ਸਮਾਜ ਤੋਂ ਵੱਖ ਕਰ ਲਿਆ ਸੀ ਅਤੇ ਉਹ ਬਹੁਤ ਇਕੱਲਾਪਣ ਮਹਿਸੂਸ ਕਰ ਰਹੀ ਸੀ। ਸ਼ਿਰੇਲ ਦੇ ਪਰਿਵਾਰ ਨੇ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਸਮੇਂ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਿਰੇਲ ਨੂੰ ਮਾਨਸਿਕ ਸਿਹਤ ਸਹਾਇਤਾ ਮਿਲ ਸਕਦੀ ਸੀ ਅਤੇ ਸੰਭਵ ਤੌਰ ’ਤੇ ਉਸ ਦੀ ਜਾਨ ਬਚ ਸਕਦੀ ਸੀ। ਜ਼ਿਕਰਯੋਗ ਹੈ ਕਿ ਹਮਾਸ ਦੇ ਹਮਲੇ ਸਮੇਂ ਸ਼ਿਰੇਲ ਨੇ ਕਿਸੇ ਤਰ੍ਹਾਂ ਪੁਲਸ ਦੀ ਕਾਰ ’ਚ ਬੈਠ ਕੇ ਬਚਣ ਦਾ ਰਸਤਾ ਲੱਭ ਲਿਆ ਸੀ ਅਤੇ ਕਾਫਰ ਮੈਮੋਨ (ਦੱਖਣੀ ਇਜ਼ਰਾਈਲ ਦਾ ਇਕ ਸ਼ਹਿਰ) ਪਹੁੰਚ ਗਈ ਸੀ।
ਇਹ ਵੀ ਪੜ੍ਹੋ: ਕਜ਼ਾਨ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8