ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਇਜ਼ਰਾਈਲੀ ਹਿਰਾਸਤ 'ਚ
Friday, Dec 24, 2021 - 01:52 AM (IST)
ਬੈਂਕਾਕ-ਥਾਈਲੈਂਡ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਨੇ ਉਸ ਇਜ਼ਰਾਈਲੀ ਸੈਲਾਨੀ ਨੂੰ ਹਿਰਾਸਤ 'ਚ ਲੈ ਲਿਆ ਹੈ ਜਿਸ ਨੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਹੋਣ ਦੇ ਬਾਵਜਦੂ ਇਕਾਂਤਵਾਸ ਨਿਯਮ ਨੂੰ ਤੋੜਿਆ ਸੀ ਜਿਸ ਦੀ ਦੇਸ਼ ਭਰ ਦੀ ਪੁਲਸ ਭਾਲ ਕਰ ਰਹੀ ਸੀ। ਪੁਲਸ ਨੇ ਦੱਖਣੀ ਰਿਜ਼ੋਰਟ ਟਾਪੂ 'ਚ ਉਸ ਨੂੰ ਫੜ੍ਹਿਆ।
ਇਹ ਵੀ ਪੜ੍ਹੋ : ਈਰਾਨ ਦੇ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਸੋਮਵਾਰ ਨੂੰ ਵਿਆਨਾ 'ਚ ਹੋਵੇਗੀ ਬਹਾਲ
ਅਧਿਕਾਰੀਆਂ ਨੇ ਕਿਹਾ ਕਿ 29 ਸਾਲਾ ਵਿਅਕਤੀ 'ਤੇ ਇਕਾਂਤਵਾਸ ਨਿਯਮਾਂ ਨੂੰ ਤੋੜਨ ਦੇ ਦੋਸ਼ ਤੈਣ ਹੋਣਗੇ ਅਤੇ ਹਸਪਤਾਲ 'ਚ ਹਿਰਾਸਤ 'ਚ ਰੱਖਣ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਵਾਪਸ ਉਸ ਦੇ ਦੇਸ਼ ਭੇਜ ਕੇ ਥਾਈਲੈਂਡ ਆਉਣ 'ਤੇ ਉਮਰ ਭਰ ਪਾਬੰਦੀ ਲੱਗਾ ਦਿੱਤੀ ਜਾਵੇਗੀ। ਮੈਡੀਕਲ ਸਾਇੰਸਜ਼ ਵਿਭਾਗ ਦੇ ਡਾਇਰੈਕਟਰ ਸਪੁਕਿਤ ਸਿਰਿਲਕ ਨੇ ਵੀਰਵਾਰ ਨੂੰ ਕਿਹਾ ਕਿ ਸੈਲਾਨੀ ਨੇ ਕਥਿਤ ਤੌਰ 'ਤੇ ਸੱਤ ਦਸੰਬਰ ਨੂੰ ਬੈਂਕਾਕ ਦੇ ਇਕ ਹੋਟਲ 'ਚ ਇਕਾਂਤਵਾਂਸ ਤੋਂ ਬਾਹਰ ਨਿਕਲ ਗਿਆ ਸੀ ਜਦਕਿ ਕੋਰੋਨਾ ਵਾਇਰਸ ਦਾ ਉਸ ਦਾ ਜਾਂਚ ਨਤੀਜਾ ਪੂਰਾ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਹੋਏ ਧਮਾਕਿਆਂ 'ਚ ਕਈ ਲੋਕਾਂ ਦੀ ਮੌਤ, ਚਸ਼ਮਦੀਦਾਂ ਦਾ ਦਾਅਵਾ
ਇਸ 'ਚ ਪਾਇਆ ਗਿਆ ਕਿ ਉਹ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਸੀ। ਥਾਈਲੈਂਡ 'ਚ ਓਮੀਕ੍ਰੋਨ ਦੇ ਕੁਝ ਦਰਜਨ ਮਾਮਲੇ ਸਾਹਮਣੇ ਆਏ ਹਨ ਪਰ ਸਾਰੇ ਇਕਾਂਤਵਾਂਸ 'ਚ ਰੱਖੇ ਗਏ ਵਿਅਕਤੀਆਂ 'ਚ ਪਾਏ ਗਏ। ਇਸ 'ਚ ਘਰੇਲੂ ਪ੍ਰਸਾਰ ਦੇ ਸਿਰਫ ਦੋ ਮਾਮਲੇ ਦਰਜ ਕੀਤੇ ਗਏ ਅਤੇ ਲਾਪਤਾ ਇਜ਼ਰਾਈਲੀ ਵਿਅਕਤੀ ਦਾ ਮਾਮਲਾ ਸੁਰਖੀਆਂ 'ਚ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਖੋ ਸਮੁਈ ਦੇ ਦੱਖਣੀ ਰਿਜ਼ੋਰਟ ਟਾਪੂ ਪਹੁੰਚਣ ਤੋਂ ਬਾਅਦ ਉਸ ਦੀਆਂ ਦੋ ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀਆਂ ਗਈਆਂ ਸਨ। ਦੋਵੇਂ ਰਿਪੋਰਟਾਂ ਨੈਗੇਟਿਵ ਆਈਆਂ ਸਨ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨਾਲ ਚਰਚਾ ਕਰਨਗੇ ਤੁਰਕੀ ਤੇ ਕਤਰ ਦੇ ਅਧਿਕਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।