ਇਜ਼ਰਾਈਲੀ ਫ਼ੌਜ ਨੇ ਨੌਜਵਾਨਾਂ ਦੇ ਗਰੁੱਪ ''ਤੇ ਕੀਤਾ ਹਮਲਾ, 5 ਫਲਸਤੀਨੀਆਂ ਦੀ ਮੌਤ

Thursday, Aug 15, 2024 - 06:19 AM (IST)

ਰਾਮੱਲਾ : ਉੱਤਰੀ ਪੱਛਮੀ ਕੰਢੇ ਦੇ ਤੁਬਾਸ ਸ਼ਹਿਰ ਅਤੇ ਤਾਮੂਨ ਸ਼ਹਿਰ 'ਤੇ ਬੁੱਧਵਾਰ ਨੂੰ ਇਜ਼ਰਾਈਲੀ ਫੌਜ ਦੇ ਹਮਲੇ 'ਚ 5 ਫਲਸਤੀਨੀ ਮਾਰੇ ਗਏ। ਇਹ ਜਾਣਕਾਰੀ ਫਲਸਤੀਨ ਦੀ ਸਰਕਾਰੀ ਨਿਊਜ਼ ਏਜੰਸੀ ਡਬਲਯੂਏਐੱਫਏ ਨੇ ਦਿੱਤੀ। ਡਬਲਯੂਏਐੱਫਏ ਨੇ ਦੱਸਿਆ ਕਿ ਇਜ਼ਰਾਈਲੀ ਫ਼ੌਜ ਦੇ ਇਕ ਡਰੋਨ ਨੇ ਤੁਬਾਸ ਸ਼ਹਿਰ ਦੇ ਦੱਖਣ-ਪੂਰਬ ਵਿਚ ਤਾਮੂਨ ਵਿਚ ਨੌਜਵਾਨਾਂ ਦੇ ਇਕ ਗਰੁੱਪ 'ਤੇ ਬੰਬਾਰੀ ਕੀਤੀ, ਜਿਸ ਵਿਚ ਚਾਰ ਫਲਸਤੀਨੀ ਮਾਰੇ ਗਏ, ਜਦੋਂਕਿ ਇਕ ਪੰਜਵਾਂ ਵਿਅਕਤੀ ਉਦੋਂ ਮਾਰਿਆ ਗਿਆ ਜਦੋਂ ਇਜ਼ਰਾਈਲੀ ਬਲਾਂ ਨੇ ਤੁਬਾਸ ਵਿਚ ਉਸ ਦੇ ਘਰ ਨੂੰ ਘੇਰ ਲਿਆ ਸੀ।

ਇਹ ਵੀ ਪੜ੍ਹੋਡਬਲਯੂਐੱਚਓ ਨੇ ਮੰਕੀਪੌਕਸ ਦੇ ਕਹਿਰ ਨੂੰ ਵਿਸ਼ਵ ਪੱਧਰੀ ਸਿਹਤ ਐਮਰਜੈਂਸੀ ਐਲਾਨਿਆ, ਜਾਣੋ ਲੱਛਣ ਤੇ ਰੋਕਥਾਮ 

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਇਕ ਬਿਆਨ ਵਿਚ ਕਿਹਾ ਕਿ ਜਾਰਡਨ ਘਾਟੀ ਖੇਤਰ ਵਿਚ ਅੱਤਵਾਦ ਵਿਰੋਧੀ ਗਤੀਵਿਧੀ ਦੇ ਹਿੱਸੇ ਵਜੋਂ ਇਕ ਹਵਾਈ ਜਹਾਜ਼ ਨੇ ਤਾਮੂਨ ਸ਼ਹਿਰ ਵਿਚ ਕਈ ਹਥਿਆਰਬੰਦ ਅੱਤਵਾਦੀਆਂ ਨੂੰ ਮਾਰਿਆ। ਹਮਾਸ-ਇਜ਼ਰਾਈਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ 7 ਅਕਤੂਬਰ, 2023 ਤੋਂ ਪੱਛਮੀ ਕੰਢੇ ਦੇ ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਸ਼ਰਨਾਰਥੀ ਕੈਂਪਾਂ ਵਿਚ ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


Sandeep Kumar

Content Editor

Related News