ਗਾਜ਼ਾ ''ਚ ਜੰਗਬੰਦੀ ਤੋਂ ਇਜ਼ਰਾਈਲ ਦੀ ਕੋਰੀ ਨਾਂਹ, ਕਿਹਾ- ਹਮਾਸ ਨੂੰ ਨਸ਼ਟ ਕਰਨਾ ਸਾਡਾ ਫਰਜ਼
Wednesday, Oct 25, 2023 - 03:27 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਇਜ਼ਰਾਈਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਉੱਚ-ਪੱਧਰੀ ਬੈਠਕ ਵਿੱਚ ਹਮਾਸ ਨੂੰ ਤਬਾਹ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਅਤੇ ਸੰਯੁਕਤ ਰਾਸ਼ਟਰ ਮੁਖੀ, ਫਲਸਤੀਨੀਆਂ ਅਤੇ ਕਈ ਦੇਸ਼ਾਂ ਵੱਲੋਂ ਜੰਗਬੰਦੀ ਦੀ ਮੰਗ ਨੂੰ ਰੱਦ ਕਰ ਦਿੱਤਾ। ਉਸ ਨੇ ਕਿਹਾ ਕਿ ਗਾਜ਼ਾ ਦੀ ਜੰਗ ਸਿਰਫ਼ ਉਸ ਦੀ ਜੰਗ ਨਹੀਂ ਹੈ, ਸਗੋਂ “ਸੁਤੰਤਰ ਦੁਨੀਆ ਦੀ ਜੰਗ ਹੈ।” ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਦੇਸ਼ ਵਿਚ “ਸੰਜਮ” ਵਰਤਣ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਜ਼ਰਾਈਲ 'ਤੇ ਹਮਾਸ ਦੇ ਹਮਲਿਆਂ 'ਚ ਹੁਣ ਤੱਕ ਕਰੀਬ 1400 ਲੋਕ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: UNSC 'ਚ ਬੋਲਿਆ ਭਾਰਤ, ਇਜ਼ਰਾਈਲ-ਫਲਸਤੀਨ ਸੰਘਰਸ਼ 'ਚ ਨਾਗਰਿਕਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ
ਉਥੇ ਹੀ, ਗਾਜ਼ਾ ਦੇ ਸਿਹਤ ਮੰਤਰਾਲਾ ਅਨੁਸਾਰ, ਖੇਤਰ ਵਿੱਚ 5,700 ਤੋਂ ਵੱਧ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਕੋਹੇਨ ਨੇ ਪੁੱਛਿਆ, "ਤੁਸੀਂ ਦੱਸੋ ਕਿ ਬੱਚਿਆਂ ਦਾ ਕਤਲ, ਔਰਤਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਨੂੰ ਸਾੜ ਦੇਣਾ, ਇਕ ਬੱਚੇ ਦਾ ਸਿਰ ਕਲਮ ਕਰਨ ਦੇ ਜਵਾਬ ਵਿੱਚ ਸੰਜਮ ਭਰੀ ਕਾਰਵਾਈ ਕਿਵੇਂ ਕੀਤੀ ਜਾਂਦੀ ਹੈ?" ਉਨ੍ਹਾਂ ਕਿਹਾ, "ਤੁਸੀਂ ਅਜਿਹੇ ਕਿਸੇ ਵਿਅਕਤੀ ਨਾਲ ਜੰਗਬੰਦੀ ਲਈ ਕਿਵੇਂ ਸਹਿਮਤ ਹੋ ਸਕਦੇ ਹੋ, ਜਿਸ ਨੇ ਤੁਹਾਡੀ ਹੋਂਦ ਨੂੰ ਖ਼ਤਮ ਕਰਨ ਅਤੇ ਨਸ਼ਟ ਕਰਨ ਦਾ ਸੰਕਲਪ ਲਿਆ ਹੋਵੇ?’ ਕੋਹੇਨ ਨੇ ਹਮਾਸ ਨੂੰ “ਨਵਾਂ ਨਾਜ਼ੀ” ਕਰਾਰ ਦਿੰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਕਿ 7 ਅਕਤੂਬਰ ਦੇ ਹਮਲੇ ਖ਼ਿਲਾਫ਼ ਸੰਜਮ ਭਰੀ ਕਾਰਵਾਈ ਹਮਾਸ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ।
ਇਹ ਵੀ ਪੜ੍ਹੋ: ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਹਮਾਸ ਨੂੰ ਨਸ਼ਟ ਕਰਨਾ ਸਿਰਫ਼ ਇਜ਼ਰਾਈਲ ਦਾ ਅਧਿਕਾਰ ਨਹੀਂ ਹੈ। ਇਹ ਸਾਡਾ ਫਰਜ਼ ਹੈ।'' ਕੋਹੇਨ ਨੇ 7 ਅਕਤੂਬਰ ਦੇ ਹਮਲਿਆਂ ਨੂੰ ਕੱਟੜਵਾਦ ਦੇ ਖਿਲਾਫ ''ਪੂਰੀ ਸੁਤੰਤਰ ਦੁਨੀਆ ਲਈ ਇਕ ਚੇਤਾਵਨੀ'' ਦੱਸਿਆ ਅਤੇ ''ਸਭਿਆਚਾਰਕ ਦੁਨੀਆ ਨੂੰ ਹਮਾਸ ਨੂੰ ਹਰਾਉਣ ਲਈ ਇਜ਼ਰਾਈਲ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ।'' ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਜ ਇਜ਼ਰਾਈਲ 'ਤੇ ਹਮਲਾ ਹੋਇਆ ਹੈ ਅਤੇ ਕੱਲ੍ਹ ਹਮਾਸ ਅਤੇ ਉਸ ਦੇ ਹਮਲਾਵਰ ਪੱਛਮੀ ਦੇਸ਼ਾਂ ਤੋਂ ਲੈ ਕੇ ਦੁਨੀਆ ਦੇ ਹਰ ਖੇਤਰ ਨੂੰ ਨਿਸ਼ਾਨਾ ਬਣਾਉਣਗੇ।
ਇਹ ਵੀ ਪੜ੍ਹੋ: ਗੋਲੀਬਾਰੀ ਨਾਲ ਦਹਿਲਿਆ ਕੈਨੇਡਾ, 3 ਬੱਚਿਆਂ ਸਮੇਤ 5 ਹਲਾਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।