ਇਜ਼ਰਾਇਲ ਨੇ ਸਭ ਤੋਂ ਲੋਕਪ੍ਰਿਯ ਫਲਸਤੀਨੀ ਨੇਤਾ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੋਂ ਕੀਤਾ ਇਨਕਾਰ
Saturday, Oct 11, 2025 - 02:25 PM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਇਲ ਗਾਜ਼ਾ ਜੰਗਬੰਦੀ ਸਮਝੌਤੇ ਦੇ ਅਧੀਨ ਹੋਣ ਵਾਲੀ ਇਜ਼ਰਾਇਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੀ ਅਦਲਾ-ਬਦਲੀ 'ਚ ਫਲਸਤੀਨ ਦੇ ਸਭ ਤੋਂ ਲੋਕਪ੍ਰਿਯ ਨੇਤਾ ਮਰਵਾਨ ਬਰਗੂਤੀ ਨੂੰ ਰਿਹਾਅ ਕਰਨ ਦਾ ਇਛੁੱਕ ਨਹੀਂ ਹੈ। ਇਜ਼ਰਾਇਲ ਨੇ ਉਨ੍ਹਾਂ ਹਾਈ-ਪ੍ਰੋਫਾਈਲ ਕੈਦੀਆਂ ਨੂੰ ਰਿਹਾਅ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਨੂੰ ਛੱਡਣ ਦੀ ਹਮਾਸ ਕਾਫ਼ੀ ਸਮੇਂ ਤੋਂ ਮੰਗ ਕਰ ਰਿਹਾ ਹੈ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸ਼ੁੱਕਰਵਾਰ ਨੂੰ ਇਜ਼ਰਾਈਲ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਪਾਈ ਗਈ 250 ਕੈਦੀਆਂ ਦੀ ਸੂਚੀ ਅੰਤਿਮ ਹੈ ਜਾਂ ਨਹੀਂ। ਹਮਾਸ ਦੇ ਸੀਨੀਅਰ ਅਧਿਕਾਰੀ ਮੂਸਾ ਅਬੂ ਮਰਜ਼ੂਕ ਨੇ ਅਲ ਜਜ਼ੀਰਾ ਟੀਵੀ ਨੈੱਟਵਰਕ ਨੂੰ ਕਿਹਾ ਕਿ ਸਮੂਹ ਬਰਗੂਤੀ ਅਤੇ ਹੋਰ ਹਾਈ-ਪ੍ਰੋਫਾਈਲ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਚੋਲਿਆਂ ਨਾਲ ਇਸ ਮਾਮਲੇ 'ਤੇ ਗੱਲਬਾਤ ਜਾਰੀ ਹੈ। ਇਜ਼ਰਾਈਲ ਬਰਗੂਤੀ ਨੂੰ ਅੱਤਵਾਦੀ ਮੰਨਦਾ ਹੈ। ਇਜ਼ਰਾਈਲ 'ਚ ਹੋਏ ਹਮਲਿਆਂ 'ਚ 5 ਲੋਕਾਂ ਦੀ ਮੌਤ ਦੇ ਮਾਮਲੇ 'ਚ 2004 'ਚ ਦੋਸ਼ੀ ਪਾਏ ਜਾਣ ਦੇ ਬਾਅਦ ਤੋਂ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8