ਇਜ਼ਰਾਈਲ ਨੇ ਈਰਾਨ 'ਤੇ ਕੀਤਾ ਵੱਡਾ ਹਮਲਾ, ਈਰਾਨ ਦੀਆਂ ਸਾਰੀਆਂ ਉਡਾਣਾਂ ਰੱਦ
Saturday, Oct 26, 2024 - 09:08 AM (IST)
ਈਰਾਨ : ਇਜ਼ਰਾਈਲ ਨੇ ਈਰਾਨ 'ਤੇ ਵੱਡਾ ਹਮਲਾ ਕੀਤਾ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਆਸ-ਪਾਸ ਸਥਿਤ ਫ਼ੌਜੀ ਟਿਕਾਣਿਆਂ 'ਤੇ ਭਿਆਨਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਇਕ ਅਕਤੂਬਰ ਤੋਂ ਈਰਾਨ ਨੇ ਇਜ਼ਰਾਈਲ 'ਤੇ ਕਰੀਬ 200 ਬੈਲੇਸਟਿਕ ਮਿਸਾਈਲਾਂ ਨਾਲ ਹਮਲਾ ਕੀਤਾ ਸੀ। ਇਜ਼ਰਾਈਲ ਨੇ ਇਸ ਹਮਲੇ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਪਿਛਲੇ 6 ਮਹੀਨਿਆਂ 'ਚ ਈਰਾਨ ਇਜ਼ਰਾਈਲ 'ਤੇ 2 ਵਾਰ ਹਮਲਾ ਕਰ ਚੁੱਕਾ ਹੈ ਅਤੇ ਇਰਾਕ ਅਤੇ ਈਰਾਨ ਦੋਹਾਂ ਨੇ ਅਗਲੀ ਸੂਚਨਾ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਇਜ਼ਰਾਈਲ ਦੇ ਖ਼ਿਲਾਫ਼ ਮਹੀਨੇ ਤੋਂ ਲਗਾਤਾਰ ਜਾਰੀ ਈਰਾਨੀ ਹਮਲਿਆਂ ਦੇ ਜਵਾਬ 'ਚ ਅਜੇ ਇਜ਼ਰਾਈਲ ਰੱਖਿਆ ਬਲ ਤਹਿਰਾਨ 'ਚ ਫ਼ੌਜੀ ਟਿਕਾਣਿਆਂ 'ਤੇ ਹਮਲੇ ਕਰ ਰਹੇ ਹਾਂ।
ਇਹ ਵੀ ਪੜ੍ਹੋ : ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ
ਫ਼ੌਜ ਨੇ ਕਿਹਾ ਕਿ ਇਜ਼ਰਾਈਲ ਨੂੰ ਤਹਿਰਾਨ ਅਤੇ ਉਸ ਦੇ ਪ੍ਰਾਕਸੀ ਦੇ ਹਮਲਿਆਂ ਦਾ ਜਵਾਬ ਦੇਣ ਦਾ ਅਧਿਕਾਰ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਹਰੇਕ ਪ੍ਰਭੂਸੱਤਾ ਸੰਪੰਨ ਮੁਲਕ ਦੇ ਵਾਂਗ ਹੀ ਇਜ਼ਰਾਈਲੀ ਸਟੇਟ ਕੋਲ ਜਵਾਬ ਦੇਣ ਦਾ ਹੱਕ ਹੈ, ਇਹ ਡਿਊਟੀ ਵੀ ਹੈ। ਫੌਜ ਨੇ ਕਿਹਾ ਕਿ ਈਰਾਨੀ ਰਾਜ ਅਤੇ ਇਸ ਲਈ ਕੰਮ ਕਰਦੇ ਸੰਗਠਨਾਂ ਵੱਲੋਂ 7 ਅਕਤੂਬਰ 2023 ਤੋਂ ਇਜ਼ਰਾਈਲ 'ਤੇ ਬੇਰੋਕ ਹਮਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਵਲੋਂ ਚੋਣ ਮੈਦਾਨ ਛੱਡਣ ਮਗਰੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ (ਵੀਡੀਓ)
ਫੌਜ ਦਾ ਕਹਿਣਾ ਹੈ ਕਿ ਸਾਡੀਆਂ ਸੁਰੱਖਿਆ ਅਤੇ ਹਮਲਾਵਰ ਸਮਰੱਥਾਵਾਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ, ਅਸੀਂ ਇਜ਼ਰਾਈਲੀ ਰਾਸ਼ਟਰ ਅਤੇ ਇਜ਼ਰਾਈਲ ਦੇ ਲੋਕਾਂ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਾਂਗੇ। ਈਰਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਰਾਜਧਾਨੀ ਤਹਿਰਾਨ ਵਿੱਚ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਖ਼ਬਰ ਏਜੰਸੀ ਰਾਇਟਰਜ਼ ਨੇ ਈਰਾਨ ਦੇ ਸਰਕਾਰੀ ਟੀ. ਵੀ. ਦੇ ਹਵਾਲੇ ਨਾਲ ਦੱਸਿਆ ਹੈ ਕਿ ਈਰਾਨ ਦੇ ਇੱਕ ਖ਼ੁਫ਼ੀਆ ਅਧਿਕਾਰੀ ਨੇ ਦੱਸਿਆ ਹੈ ਕਿ ਤੇਜ਼ ਧਮਾਕਿਆਂ ਦੀ ਆਵਾਜ਼ ਈਰਾਨ ਦੇ ਏਅਰ ਡਿਫ਼ੈਂਸ ਸਿਸਟਮ ਦੇ ਐਕਟਿਵ ਹੋਣ ਕਰਕੇ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8