ਹਸਨ ਨਸਰੁੱਲਾ ਤੋਂ ਬਾਅਦ ਇਜ਼ਰਾਈਲ ਨੇ ਇਸ ਵੱਡੇ ਨੇਤਾ ਦਾ ਕੀਤਾ ਖਾਤਮਾ

Wednesday, Oct 23, 2024 - 11:07 AM (IST)

ਹਸਨ ਨਸਰੁੱਲਾ ਤੋਂ ਬਾਅਦ ਇਜ਼ਰਾਈਲ ਨੇ ਇਸ ਵੱਡੇ ਨੇਤਾ ਦਾ ਕੀਤਾ ਖਾਤਮਾ

ਯੇਰੂਸ਼ਲਮ- ਹਿਜ਼ਬੁੱਲਾ ਨੂੰ ਇਜ਼ਰਾਈਲ ਨੇ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਦੇ ਖਾਤਮੇ ਤੋਂ ਬਾਅਦ ਇਜ਼ਰਾਈਲ ਨੇ ਵੀ ਉਸਦੇ ਸੰਭਾਵੀ ਉੱਤਰਾਧਿਕਾਰੀ ਹਾਸ਼ੇਮ ਸਫੀਦੀਨ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਸਫੀਦੀਨ ਤਿੰਨ ਹਫਤੇ ਪਹਿਲਾਂ ਬੇਰੂਤ ਵਿੱਚ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਪਰ ਹਿਜ਼ਬੁੱਲਾ ਨੇ ਅਜੇ ਤੱਕ ਇਜ਼ਰਾਈਲ ਦੇ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਨਸਰੁੱਲਾ ਦੇ ਰਿਸ਼ਤੇਦਾਰ ਸੈਫੀਦੀਨ ਨੂੰ ਹਿਜ਼ਬੁੱਲਾ ਦੀ ਜੇਹਾਦ ਕੌਂਸਲ ਦੁਆਰਾ ਨਿਯੁਕਤ ਕੀਤਾ ਗਿਆ ਸੀ। ਉਹ ਹਿਜ਼ਬੁੱਲਾ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਸੀ। ਉਸ ਨੂੰ ਨਸਰੱਲਾ ਦੇ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਇਜ਼ਰਾਇਲੀ ਫੌਜ ਨੇ ਮਾਰੇ ਗਏ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੇ ਉੱਤਰਾਧਿਕਾਰੀ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਉਸ ਸਮੇਂ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਵੀ ਕਿਹਾ ਕਿ ਮਾਰੇ ਜਾ ਚੁੱਕੇ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੇ ਸੰਭਾਵੀ ਉੱਤਰਾਧਿਕਾਰੀ ਹਾਸ਼ਮ ਸਫੀਦੀਨ ਨੂੰ ਸ਼ਾਇਦ ਮਾਰ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-Trudeau ਲਈ ਵੱਡੀ ਚੁਣੌਤੀ, ਸਮਰਥਨ 'ਚ ਕੈਨੇਡੀਅਨ ਕੈਬਨਿਟ ਪਰ ਪਾਰਟੀ ਮੈਂਬਰ ਕਰ ਰਹੇ ਵਿਰੋਧ
 
ਮਾਰੇ ਗਏ 400 ਤੋਂ ਵੱਧ ਹਿਜ਼ਬੁੱਲਾ ਕਾਰਕੁੰਨ

ਮੱਧ ਪੂਰਬ ਵਿਚ ਤਣਾਅ ਤੇਜ਼ੀ ਨਾਲ ਵਧ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਮਲੇ ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਹੋਰ ਡੂੰਘਾ ਕਰ ਸਕਦੇ ਹਨ ਕਿਉਂਕਿ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਸਥਿਤੀ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ। ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐਫ) ਨੇ ਦਾਅਵਾ ਕੀਤਾ ਹੈ ਕਿ ਦੱਖਣੀ ਲੇਬਨਾਨ ਵਿੱਚ ਚੱਲ ਰਹੇ ਜ਼ਮੀਨੀ ਕਾਰਵਾਈਆਂ ਦੌਰਾਨ ਹੁਣ ਤੱਕ 400 ਤੋਂ ਵੱਧ ਹਿਜ਼ਬੁੱਲਾ ਦੇ ਕਾਰਕੁਨਾਂ ਨੂੰ ਮਾਰ ਦਿੱਤਾ ਗਿਆ ਹੈ। ਇਨ੍ਹਾਂ ਆਪਰੇਟਿਵਾਂ ਵਿੱਚ ਕਈ ਖੇਤਰੀ ਕਮਾਂਡਰ ਵੀ ਸ਼ਾਮਲ ਹਨ।

ਦਮ ਘੁਟਣ ਕਾਰਨ ਹੋਈ ਨਸਰੁੱਲਾ ਦੀ ਮੌਤ

ਜ਼ਹਿਰੀਲੇ ਧੂੰਏਂ ਕਾਰਨ ਦਮ ਘੁਟਣ ਨਾਲ ਹਸਨ ਨਸਰੁੱਲਾ ਦੀ ਮੌਤ ਹੋ ਗਈ। ਉਹ ਬੇਰੂਤ ਵਿੱਚ ਹਿਜ਼ਬੁੱਲਾ ਦੇ ਗੁਪਤ ਬੰਕਰ ਵਿੱਚ ਲੁਕਿਆ ਹੋਇਆ ਸੀ, ਜਿੱਥੇ ਉਹ 27 ਸਤੰਬਰ ਨੂੰ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ ਸੀ। ਇਜ਼ਰਾਈਲ ਦੇ ਚੈਨਲ 12 ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਇਜ਼ਰਾਈਲੀ ਹਮਲੇ ਵਿੱਚ ਨਸਰੱਲਾ ਦਾ ਗੁਪਤ ਬੰਕਰ ਤਬਾਹ ਹੋ ਗਿਆ ਸੀ, ਜਿਸ ਕਾਰਨ ਜ਼ਹਿਰੀਲੇ ਧੂੰਏਂ ਵਿੱਚ ਦਮ ਘੁੱਟਣ ਨਾਲ 64 ਸਾਲਾ ਨਸਰੁੱਲਾ ਦੀ ਮੌਤ ਹੋ ਗਈ ਸੀ। ਬੰਬ ਉਸ ਇਮਾਰਤ 'ਤੇ ਡਿੱਗਾ ਅਤੇ ਉੱਥੇ 30 ਫੁੱਟ ਡੂੰਘਾ ਟੋਆ ਬਣ ਗਿਆ ਜਿੱਥੇ ਨਸਰੁੱਲਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਨਸਰੁੱਲਾ ਦੀ ਲਾਸ਼ ਮੌਕੇ ਤੋਂ ਬਰਾਮਦ ਕੀਤੀ ਗਈ ਤਾਂ ਉਸ ਦੇ ਸਰੀਰ 'ਤੇ ਕਿਸੇ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News