ਇਜ਼ਰਾਈਲ-ਹਮਾਸ ਜੰਗ: ਫਰਾਂਸ ਦੀ ਖੱਬੇਪੱਖੀ ਪਾਰਟੀ ਨੇ ਕੀਤੀ 'ਅੱਤਵਾਦ' ਦੀ ਵਡਿਆਈ, ਜਾਂਚ ਜਾਰੀ
Wednesday, Oct 11, 2023 - 10:29 AM (IST)
ਨਵੀਂ ਦਿੱਲੀ- ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਅੱਤਵਾਰ ਦੀ ਵਡਿਆਈ ਕਰਨ 'ਤੇ ਫਰਾਂਸ ਦੀ ਖੱਬੇਪੱਖੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਨਿਊ ਐਂਟੀ-ਕੈਪੀਟਲਿਸਟ ਪਾਰਟੀ ਦੀ ਅੱਤਵਾਦ 'ਤੇ ਉਸ ਦੇ ਬਿਆਨ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਮੰਗਲਵਾਰ ਨੂੰ ਦਿੱਤੀ। ਡਰਮਨਿਨ ਨੇ ਇਕ ਟੀਵੀ ਸ਼ੋਅ ਵਿਚ ਦੱਸਿਆ ਕਿ ਖੱਬੇਪੱਖੀ ਪਾਰਟੀ ਵੱਲੋਂ ਫਲਸਤੀਨ ਨੂੰ ਸਮਰਥਨ ਦਿੱਤੇ ਜਾਣ ਅਤੇ ਉਨ੍ਹਾਂ ਦੇ ਵਿਰੋਧ ਦੇ ਤਰੀਕੇ ਨੂੰ ਸਪੋਰਟ ਕਰਨ ਦੀ ਪੁਸ਼ਟੀ ਦੇ ਬਾਅਦ ਸਰਕਾਰੀ ਵਕੀਲਾਂ ਨੇ ਮਾਮਲੇ ਨੂੰ ਪੁਲਸ ਨੂੰ ਸੌਂਪ ਦਿੱਤਾ। ਪਾਰਟੀ ਦਾ ਬਿਆਨ 'ਇੰਤਿਫਾਦਾ' ਸ਼ਬਦ ਨਾਲ ਖ਼ਤਮ ਹੋਇਆ, ਜਿਸ ਦਾ ਅਰਥ ਬਗਾਵਤ ਹੈ।
ਐੱਨ.ਪੀ.ਏ. ਨੇ ਕਿਹਾ ਕਿ ਇਜ਼ਰਾਇਲੀ ਰਣਨੀਤੀ ਵਿਚ ਕਦੇ ਨਾ ਖ਼ਤਮ ਹੋਣ ਵਾਲੇ ਦੁਹਰਾਉਣ ਵਾਲੇ ਚੱਕਰ ਵਿਚ ਕਾਰਕੁੰਨਾਂ ਅਤੇ ਕਬਜ਼ੇ ਵਾਲੇ ਵਿਰੋਧੀਆਂ ਦੀ ਨਵੀਂ ਪੀੜੀਆਂ ਨੂੰ ਸਰੀਰਕ ਅਤੇ ਨਿਯਮਤ ਤੌਰ 'ਤੇ ਨਸ਼ਟ ਕਰਨਾ ਸ਼ਾਮਲ ਹੈ। ਖੱਬੇਪੱਖੀ ਪਾਰਟੀ ਦਾ ਜ਼ਿਕਰ ਕਰਦੇ ਹੋਏ ਗੇਰਾਲਡ ਡਰਮਨਿਨ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਰੇ ਵਿਚ ਅਦਾਲਤਾਂ ਨੂੰ ਕਈ ਰਿਪੋਰਟਾਂ ਸੌਂਪੀਆਂ ਹਨ। ਉਥੀ ਹੇ ਪੀ.ਐੱਮ. ਐਲਿਜਾਬੈਥ ਬੋਰਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫਰਾਂਸ ਵਿਚ ਕਿਸੇ ਵੀ ਯਹੂਦੀ ਵਿਰੋਧੀ ਕਾਰਵਾਈ ਜਾਂ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਥੇ ਹੀ ਪੈਰਿਸ ਪੁਲਸ ਮੁਖੀ ਲਾਰੇਂਟ ਨੁਨੇਜ਼ ਨੇ ਦੱਸਿਆ ਕਿ ਵੀਰਵਾਰ ਨੂੰ ਪੈਰਿਸ ਵਿਚ ਫਲਸਤੀਨ ਦੇ ਸਮਰਥਨ ਵਿਚ ਹੋਣ ਵਾਲੇ 2 ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਨਤਕ ਵਿਵਸਥਾ ਵਿਚ ਖਲਲ ਪਾਉਣ ਦੇ ਜੋਖ਼ਮ ਨੂੰ ਦੇਖਦੇ ਹੋਏ ਇਸ 'ਤੇ ਪਾਬੰਦੀ ਲਗਾਈ ਗਈ ਹੈ। ਪੀ.ਐੱਮ. ਬੋਰਨ ਨੇ ਉਨ੍ਹਾਂ ਸਾਰੇ ਲੋਕਾਂ ਨਾਲ ਦ੍ਰਿੜ੍ਹਤਾ ਦਾ ਵਾਅਦਾ ਕੀਤਾ, ਜੋ ਇਸ ਸੰਘਰਸ਼ ਨੂੰ ਯਹੂਦੀ-ਵਿਰੋਧ ਦੇ ਬਹਾਨੇ ਦੇ ਰੂਪ ਵਿਚ ਵਰਤਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।