ਇਜ਼ਰਾਈਲ ਨੇ ਬਸਤੀ ਨਿਰਮਾਣ ਸ਼ੁਰੂ ਕਰਨ ਲਈ ਆਖਰੀ ਰੁਕਾਵਟ ਕੀਤੀ ਪਾਰ
Wednesday, Jan 07, 2026 - 09:10 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਯੇਰੂਸ਼ਲਮ ਦੇ ਕੋਲ ਇਕ ਵਿਵਾਦਤ ਬਸਤੀ ਪ੍ਰਾਜੈਕਟ ’ਤੇ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਆਖਰੀ ਰੁਕਾਵਟ ਨੂੰ ਪਾਰ ਕਰ ਲਿਆ ਹੈ। ਇਹ ਪ੍ਰਾਜੈਕਟ ਪ੍ਰਭਾਵਸ਼ਾਲੀ ਢੰਗ ਨਾਲ ਵੈਸਟ ਬੈਂਕ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗਾ। ਸਰਕਾਰੀ ਟੈਂਡਰ ਦੇ ਅਨੁਸਾਰ ਇਹ ਜਾਣਕਾਰੀ ਮਿਲੀ ਹੈ।
ਬੋਲੀਆਂ ਮੰਗਣ ਵਾਲਾ ਇਹ ਟੈਂਡਰ ਈ.1 ਪ੍ਰਾਜੈਕਟ ਦੇ ਨਿਰਮਾਣ ਨੂੰ ਸ਼ੁਰੂ ਕਰਨ ਦਾ ਰਾਹ ਪੱਧਰਾ ਕਰੇਗਾ। ਬਸਤੀ-ਵਿਰੋਧੀ ਨਿਗਰਾਨ ਸਮੂਹ ‘ਪੀਸ ਨਾਓ’ ਨੇ ਸਭ ਤੋਂ ਪਹਿਲਾਂ ਇਸ ਟੈਂਡਰ ਦੀ ਖ਼ਬਰ ਦਿੱਤੀ ਸੀ। ਸਮੂਹ ਦੇ ‘ਸੈਟਲਮੈਂਟ ਵਾਚ ਡਿਵੀਜ਼ਨ’ ਦੇ ਮੁਖੀ ਯੋਨੀ ਮਿਜ਼ਰਾਹੀ ਨੇ ਕਿਹਾ ਕਿ ਨਿਰਮਾਣ ਕਾਰਜ ਇਕ ਮਹੀਨੇ ਦੇ ਅੰਦਰ ਸ਼ੁਰੂ ਹੋ ਸਕਦਾ ਹੈ।
