ਇਜ਼ਰਾਈਲ ਨੇ 3 ਬੰਧਕਾਂ ਦੀ ਰਿਹਾਈ ਦੀ ਕੀਤੀ ਪੁਸ਼ਟੀ
Saturday, Feb 08, 2025 - 04:06 PM (IST)
ਦੀਰ ਅਲ-ਬਲਾਹ/ਗਾਜ਼ਾ ਪੱਟੀ (ਏਜੰਸੀ)- ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਪੱਟੀ ਵਿੱਚ ਜੰਗਬੰਦੀ ਦੇ ਤਹਿਤ ਹਮਾਸ ਦੁਆਰਾ ਰਿਹਾਅ ਕੀਤੇ ਗਏ 3 ਇਜ਼ਰਾਈਲੀ ਬੰਧਕਾਂ ਨੂੰ ਉਸਦੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤਿੰਨਾਂ ਬੰਧਕਾਂ ਨੂੰ ਸ਼ਨੀਵਾਰ ਨੂੰ ਗਾਜ਼ਾ ਵਿੱਚ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ।
ਹਮਾਸ ਵੱਲੋਂ ਰਿਹਾਅ ਕੀਤੇ ਗਏ ਬੰਧਕਾਂ ਵਿੱਚ ਏਲੀ ਸ਼ਾਰਬੀ (52), ਓਹਦ ਬੇਨ ਅਮੀ (56) ਅਤੇ ਓਰ ਲੇਵੀ (34) ਸ਼ਾਮਲ ਹਨ। ਇਨ੍ਹਾਂ ਬੰਧਕਾਂ ਨੂੰ ਡਾਕਟਰੀ ਇਲਾਜ ਲਈ ਲਿਜਾਇਆ ਜਾਵੇਗਾ ਅਤੇ 16 ਮਹੀਨਿਆਂ ਦੀ ਕੈਦ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾਵੇਗਾ। ਇਨ੍ਹਾਂ ਦੇ ਬਦਲੇ ਇਜ਼ਰਾਈਲ 183 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ।