ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ
Tuesday, Jun 17, 2025 - 05:42 PM (IST)

ਯੇਰੂਸ਼ਲਮ (ਯੂ.ਐਨ.ਆਈ.)- ਇਜ਼ਰਾਈਲ ਨੇ ਈਰਾਨ ਦੇ ਯੁੱਧ ਸਮੇਂ ਦੇ ਚੀਫ਼ ਆਫ਼ ਸਟਾਫ਼ ਅਤੇ ਇਸਲਾਮਿਕ ਗਣਰਾਜ ਦੇ ਸਭ ਤੋਂ ਸੀਨੀਅਰ ਫੌਜੀ ਅਧਿਕਾਰੀਆਂ ਵਿੱਚੋਂ ਇੱਕ ਅਲੀ ਸ਼ਾਦਮਨੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਾਦਮਨੀ ਮੱਧ ਤਹਿਰਾਨ ਵਿੱਚ ਇੱਕ ਕਮਾਂਡ ਸੈਂਟਰ 'ਤੇ ਰਾਤ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ। ਇਜ਼ਰਾਈਲੀ ਫੌਜ ਅਨੁਸਾਰ ਇਹ ਹਮਲਾ ਇਜ਼ਰਾਈਲੀ ਹਵਾਈ ਫੌਜ ਦੁਆਰਾ 'ਸਹੀ ਖੁਫੀਆ ਜਾਣਕਾਰੀ' ਅਤੇ 'ਅਚਾਨਕ ਮਿਲੇ ਮੌਕੇ' ਤੋਂ ਬਾਅਦ ਕੀਤਾ ਗਿਆ ਸੀ।
ਇਜ਼ਰਾਈਲੀ ਫੌਜ ਦੁਆਰਾ ਈਰਾਨੀ ਹਥਿਆਰਬੰਦ ਸੈਨਾਵਾਂ ਦੇ ਚੋਟੀ ਦੇ ਸੰਚਾਲਨ ਕਮਾਂਡਰ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਨਜ਼ਦੀਕੀ ਸਹਾਇਕ ਵਜੋਂ ਦੱਸੇ ਗਏ ਸ਼ਾਦਮਨੀ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਅਤੇ ਈਰਾਨੀ ਫੌਜ ਦੋਵਾਂ ਦੀ ਕਮਾਂਡ ਸਾਂਭੀ ਸੀ। ਗੌਰਤਲਬ ਕਿ ਇਜ਼ਰਾਈਲ ਦੁਆਰਾ ਚੋਟੀ ਦੇ ਫੌਜੀ ਅਧਿਕਾਰੀ ਅਲਾ ਅਲੀ ਰਾਸ਼ਿਦ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਅ ਦੌਰਾਨ ਸ਼ਾਦਮਨੀ ਨੂੰ ਈਰਾਨ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਦੀ ਹੱਤਿਆ ਈਰਾਨ ਦੀ ਸਭ ਤੋਂ ਸੀਨੀਅਰ ਫੌਜੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਵਾਲੀ ਇਜ਼ਰਾਈਲੀ ਮੁਹਿੰਮ ਦਾ ਹਿੱਸਾ ਸੀ। ਇਸ ਨਾਲ ਈਰਾਨ ਦੀ ਕਮਾਂਡ ਲੜੀ ਵਿੱਚ ਵਿਘਨ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।