ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

Sunday, Jun 15, 2025 - 07:05 PM (IST)

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

ਦੁਬਈ (ਏਪੀ)- ਇਜ਼ਰਾਈਲ ਨੇ ਐਤਵਾਰ ਨੂੰ ਤੀਜੇ ਦਿਨ ਈਰਾਨ ਵਿੱਚ ਹਵਾਈ ਹਮਲੇ ਕੀਤੇ ਅਤੇ ਹੋਰ ਵੀ ਸ਼ਕਤੀਸ਼ਾਲੀ ਹਮਲੇ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਈਰਾਨ ਨੇ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗ਼ਣਾ ਵੀ ਜਾਰੀ ਰੱਖਿਆ, ਜਿਨ੍ਹਾਂ ਵਿੱਚੋਂ ਕੁਝ (ਮਿਜ਼ਾਈਲਾਂ) ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਇਮਾਰਤਾਂ 'ਤੇ ਡਿੱਗੀਆਂ। ਇਸ ਦੌਰਾਨ ਓਮਾਨ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਗੱਲਬਾਤ ਰੱਦ ਕਰ ਦਿੱਤੀ ਗਈ। 

ਸ਼ੁੱਕਰਵਾਰ ਨੂੰ ਇਜ਼ਰਾਈਲ ਵੱਲੋਂ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਠਿਕਾਣਿਆਂ 'ਤੇ ਅਚਾਨਕ ਬੰਬਾਰੀ ਵਿੱਚ ਕਈ ਚੋਟੀ ਦੇ ਜਨਰਲਾਂ ਅਤੇ ਪ੍ਰਮਾਣੂ ਵਿਗਿਆਨੀਆਂ ਦੇ ਮਾਰੇ ਜਾਣ ਤੋਂ ਬਾਅਦ ਖੇਤਰ ਵਿੱਚ ਲੰਬੇ ਸੰਘਰਸ਼ ਦੀ ਸੰਭਾਵਨਾ ਪੈਦਾ ਹੋ ਗਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਇਜ਼ਰਾਈਲ ਦੇ ਉਨ੍ਹਾਂ ਦੇ ਦੇਸ਼ 'ਤੇ ਹਮਲੇ ਬੰਦ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਦੇਸ਼ ਵੱਲੋਂ ਜਵਾਬੀ ਕਾਰਵਾਈ ਵੀ ਬੰਦ ਹੋ ਜਾਵੇਗੀ। ਅਰਾਘਚੀ ਨੇ ਇਹ ਟਿੱਪਣੀ ਤਹਿਰਾਨ ਵਿੱਚ ਡਿਪਲੋਮੈਟਾਂ ਸਾਹਮਣੇ ਕੀਤੀ। ਸ਼ੁੱਕਰਵਾਰ ਨੂੰ ਇਜ਼ਰਾਈਲੀ ਹਮਲੇ ਸ਼ੁਰੂ ਹੋਣ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਤੌਰ 'ਤੇ ਦਿਖਾਈ ਦਿੱਤੇ। ਉਨ੍ਹਾਂ ਕਿਹਾ, "ਜੇ ਹਮਲੇ ਬੰਦ ਹੋ ਜਾਂਦੇ ਹਨ, ਤਾਂ ਸਾਡਾ ਜਵਾਬੀ ਹਮਲਾ ਵੀ ਬੰਦ ਹੋ ਜਾਵੇਗਾ।" 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਦੇ ਸਮਰਥਨ 'ਚ ਆਇਆ ਪਾਕਿਸਤਾਨ, PM ਸ਼ਰੀਫ ਬੋਲੇ-ਈਰਾਨ ਨੂੰ ਸਵੈ-ਰੱਖਿਆ ਦਾ ਅਧਿਕਾਰ

ਇਸ ਦੌਰਾਨ ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਈਰਾਨੀਆਂ ਨੂੰ "ਫੌਜੀ ਹਥਿਆਰ ਉਤਪਾਦਨ ਫੈਕਟਰੀਆਂ" ਨੂੰ ਤੁਰੰਤ ਖਾਲੀ ਕਰਨ ਦੀ ਚੇਤਾਵਨੀ ਦਿੱਤੀ, ਜਿਸ ਤੋਂ ਬਾਅਦ ਨਵੇਂ ਹਮਲਿਆਂ ਦੀ ਸੰਭਾਵਨਾ ਵੱਧ ਗਈ ਹੈ। ਫੌਜੀ ਬੁਲਾਰੇ ਕਰਨਲ ਅਵੀਚੇ ਅਦਰੇਈ ਨੇ 'ਐਕਸ' 'ਤੇ ਈਰਾਨ ਨੂੰ ਫਾਰਸੀ ਭਾਸ਼ਾ ਵਿੱਚ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਦੀ ਚੇਤਾਵਨੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਇਜ਼ਰਾਈਲ ਆਪਣੇ ਹਮਲੇ ਬੰਦ ਕਰ ਦਿੰਦਾ ਹੈ, ਤਾਂ ਤਹਿਰਾਨ ਵੀ ਇਜ਼ਰਾਈਲ 'ਤੇ ਆਪਣੇ ਹਮਲੇ ਬੰਦ ਕਰ ਦੇਵੇਗਾ। ਈਰਾਨ ਦੇ ਚੋਟੀ ਦੇ ਡਿਪਲੋਮੈਟ ਅੱਬਾਸ ਅਰਾਘਚੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਪ੍ਰਮਾਣੂ ਗੱਲਬਾਤ ਦਾ ਕੋਈ ਅਰਥ ਨਹੀਂ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ "ਵਾਸ਼ਿੰਗਟਨ ਤੋਂ ਸਿੱਧੇ ਸਮਰਥਨ ਦਾ ਨਤੀਜਾ" ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News