UAE ਬੇਸ ਤੋਂ ਅਮਰੀਕੀ ਫੌਜੀ ਪਰਿਵਾਰਾਂ ਨੂੰ ਨਿਕਲਣ ਦੇ ਆਦੇਸ਼
Thursday, Jun 12, 2025 - 02:35 PM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਵਧਾਨੀ ਤਹਿਤ ਨਾਗਰਿਕਾਂ ਲਈ ਕੁਝ ਨਿਰਦੇਸ਼ ਜਾਰੀ ਕੀਤੇ ਹਨ। ਹਾਲ ਹੀ ਵਿਚ ਅਮਰੀਕੀ ਫੌਜ ਨੇ ਯੂ.ਏ.ਈ ਦੇ ਅਲ ਧਫਰਾ ਏਅਰ ਬੇਸ 'ਤੇ ਮੌਜੂਦ ਪਰਿਵਾਰਾਂ ਨੂੰ ਨਿਕਲਣ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਇਰਾਕ, ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਦੂਤਘਰਾਂ ਨੂੰ ਖਾਲੀ ਕਰਵਾਉਣ ਦਾ ਐਲਾਨ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-5 ਮਿਲੀਅਨ ਡਾਲਰ 'ਚ ਪਾਓ ਅਮਰੀਕਾ 'ਚ ਐਂਟਰੀ, Trump Card ਯੋਜਨਾ ਸ਼ੁਰੂ
ਸੈਂਟਕਾਮ (CENTCOM) ਪਹਿਲਾਂ ਹੀ ਹਾਈ ਅਲਰਟ 'ਤੇ ਹੈ। ਕਈ ਇੰਟੈਲੀਜੈਂਸ ਸੂਤਰਾਂ ਦਾ ਕਹਿਣਾ ਹੈ ਕਿ ਖਾੜੀ ਭਰ ਵਿੱਚ ਅਮਰੀਕੀ ਸੈਨਾਵਾਂ ਨੂੰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਲਈ ਸੁਰੱਖਿਆ ਦੇ ਹਿੱਸੇ ਵਜੋਂ ਨਾਗਰਿਕਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।