ਇਜ਼ਰਾਈਲ ਨੇ ਅਲ-ਮਗਾਜ਼ੀ ਕੈਂਪ 'ਤੇ ਕੀਤਾ ਹਮਲਾ, 30 ਤੋਂ ਵੱਧ ਫਲਸਤੀਨੀਆਂ ਦੀ ਮੌਤ

Sunday, Nov 05, 2023 - 01:45 PM (IST)

ਇਜ਼ਰਾਈਲ ਨੇ ਅਲ-ਮਗਾਜ਼ੀ ਕੈਂਪ 'ਤੇ ਕੀਤਾ ਹਮਲਾ, 30 ਤੋਂ ਵੱਧ ਫਲਸਤੀਨੀਆਂ ਦੀ ਮੌਤ

ਤੇਲ ਅਵੀਵ (ਯੂ. ਐੱਨ. ਆਈ.): ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਰਮਿਆਨ ਸ਼ਨੀਵਾਰ ਦੇਰ ਰਾਤ ਮੱਧ ਗਾਜ਼ਾ ਵਿਚ ਇਕ ਸ਼ਰਨਾਰਥੀ ਕੈਂਪ 'ਤੇ ਇਜ਼ਰਾਈਲੀ ਬੰਬਾਰੀ ਵਿਚ 30 ਤੋਂ ਵੱਧ ਫਲਸਤੀਨੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕੁਦਰਾ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਹਮਾਸ ਨੇ ਟੈਲੀਗ੍ਰਾਮ 'ਤੇ ਆਪਣੀ ਪੋਸਟ ਵਿਚ ਕਿਹਾ, "ਇਜ਼ਰਾਈਲ ਨੇ ਸਿੱਧੇ ਨਾਗਰਿਕ ਘਰਾਂ 'ਤੇ ਬੰਬਾਰੀ ਕੀਤੀ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।'' 

PunjabKesari

ਤੁਰਕੀ ਅਨਾਦੋਲੂ ਏਜੰਸੀ ਲਈ ਕੰਮ ਕਰਨ ਵਾਲੇ 37 ਸਾਲਾ ਪੱਤਰਕਾਰ ਮੁਹੰਮਦ ਅਲਾਲਉਲ ਨੇ ਕਿਹਾ,“ਇਜ਼ਰਾਈਲੀ ਹਵਾਈ ਹਮਲੇ ਨੇ ਅਲ-ਮਗਾਜ਼ੀ ਕੈਂਪ ਵਿੱਚ ਮੇਰੇ ਗੁਆਂਢੀਆਂ ਦੇ ਘਰ ਅਤੇ ਮੇਰੇ ਨਾਲ ਦੇ ਘਰ ਨੂੰ ਨਿਸ਼ਾਨਾ ਬਣਾਇਆ। ਮੇਰੇ ਨੇੜਲਾ ਘਰ ਅੰਸ਼ਿਕ ਤੌਰ 'ਤੇ ਤਬਾਹ ਹੋ ਗਿਆ ਸੀ।'' ਅਲਾਲੌਲ ਨੇ ਖੁਲਾਸਾ ਕੀਤਾ ਕਿ ਉਸ ਦਾ 13 ਸਾਲਾ ਪੁੱਤਰ ਅਹਿਮਦ ਅਤੇ ਉਸ ਦਾ ਚਾਰ ਸਾਲਾ ਪੋਤਾ ਕੈਸ, ਉਸ ਦੇ ਭਰਾ ਸਮੇਤ ਇਸ ਹਮਲੇ ਵਿਚ ਮਾਰੇ ਗਏ, ਜਦੋਂ ਕਿ ਉਸ ਦੀ ਪਤਨੀ, ਮਾਂ ਅਤੇ ਦੋ ਹੋਰ ਬੱਚੇ ਜ਼ਖ਼ਮੀ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਰਾਜਦੂਤ ਨੇ ਨਿੱਝਰ ਕਤਲਕਾਂਡ ਦੇ ਮੰਗੇ ਸਬੂਤ, ਕਿਹਾ-ਟਰੂਡੋ ਦੇ ਬਿਆਨਾਂ ਨੇ ਜਾਂਚ ਨੂੰ ਪਹੁੰਚਾਇਆ "ਨੁਕਸਾਨ"

ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬੰਬ ਧਮਾਕੇ ਦੇ ਸਮੇਂ ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਖੇਤਰ ਵਿੱਚ ਤਾਇਨਾਤ ਸਨ ਜਾਂ ਨਹੀਂ। ਇਜ਼ਰਾਈਲੀ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਗਾਜ਼ਾ ਸ਼ਹਿਰ ਦੀ ਘੇਰਾਬੰਦੀ ਪੂਰੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਗਾਜ਼ਾ ਦੇ ਅੰਦਰ ਸੈਨਿਕਾਂ ਦਾ ਦੌਰਾ ਕੀਤਾ। ਰੱਖਿਆ ਮੰਤਰੀ ਯੋਵ ਗਲੈਂਟ ਨੇ ਕਿਹਾ ਕਿ ਇਜ਼ਰਾਇਲੀ ਬਲ ਗਾਜ਼ਾ ਵਿੱਚ ਲੜ ਰਹੇ ਹਨ। ਉਸਨੇ ਕਿਹਾ ਕਿ ਉਹ ਦੱਖਣ ਅਤੇ ਉੱਤਰ (ਗਾਜ਼ਾ ਸ਼ਹਿਰ ਦੇ) ਤੋਂ ਕੰਮ ਕਰ ਰਹੇ ਸਨ ਅਤੇ ਆਬਾਦੀ ਵਾਲੇ ਖੇਤਰਾਂ ਵਿੱਚ ਦਾਖਲ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।           


author

Vandana

Content Editor

Related News