ਇਜ਼ਰਾਈਲ ਦੇ PM ਵੱਲੋਂ ਰੱਖਿਆ ਮੰਤਰੀ ਨੂੰ ਬਰਖ਼ਾਸਤ ਕਰਨ ਦਾ ਮਾਮਲਾ, ਦੇਸ਼ ਭਰ ''ਚ ਪ੍ਰਦਰਸ਼ਨ
Wednesday, Nov 06, 2024 - 07:03 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਦੇਸ਼ ਦੇ ਰੱਖਿਆ ਮੰਤਰੀ ਯੋਵ ਗੈਲੇਂਟ ਨੂੰ ਬਰਖਾਸਤ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਇਸ ਕਦਮ ਖਿਲਾਫ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਨੇਤਨਯਾਹੂ ਨੇ ਇਹ ਐਲਾਨ ਅਜਿਹੇ ਸਮੇਂ ’ਚ ਕੀਤਾ ਹੈ, ਜਦੋਂ ਇਜ਼ਰਾਈਲ ਖੇਤਰ ’ਚ ਕਈ ਮੋਰਚਿਆਂ ’ਤੇ ਜੰਗ ਲੜ ਰਿਹਾ ਹੈ। ਗਾਜ਼ਾ ਵਿਚ ਜੰਗ ਨੂੰ ਲੈ ਕੇ ਨੇਤਨਯਾਹੂ ਅਤੇ ਗੈਲੇਂਟ ਵਿਚਾਲੇ ਕਥਿਤ ਤੌਰ ’ਤੇ ਮੱਤਭੇਦ ਰਹੇ ਹਨ। ਨੇਤਨਯਾਹੂ ਨੇ ਮੰਗਲਵਾਰ ਨੂੰ ਕੀਤੇ ਗਏ ਆਪਣੇ ਐਲਾਨ ਵਿਚ ‘ਭਰੋਸੇ ਦੀ ਘਾਟ’ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਕਮਾਂਡਰ ਨੂੰ ਮਾਰਨ ਦਾ ਕੀਤਾ ਦਾਅਵਾ
ਨੇਤਨਯਾਹੂ ਨੇ ਕਿਹਾ ਕਿ ਜੰਗ ਵਿਚਾਲੇ, ਪਹਿਲਾਂ ਨਾਲੋਂ ਕਿਤੇ ਜ਼ਿਆਦਾ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵਿਚਕਾਰ ਪੂਰਨ ਵਿਸ਼ਵਾਸ ਦੀ ਲੋੜ ਹੁੰਦੀ ਹੈ। ਹਾਲਾਂਕਿ ਯੁੱਧ ਦੇ ਸ਼ੁਰੂਆਤੀ ਮਹੀਨਿਆਂ ਵਿਚ ਅਜਿਹਾ ਭਰੋਸਾ ਸੀ ਅਤੇ ਬਹੁਤ ਸਾਰਥਕ ਕੰਮ ਹੋਏ ਸਨ ਪਰ ਬਦਕਿਸਮਤੀ ਨਾਲ ਮੇਰੇ ਅਤੇ ਰੱਖਿਆ ਮੰਤਰੀ ਵਿਚਕਾਰ ਇਹ ਭਰੋਸਾ ਪਿਛਲੇ ਮਹੀਨਿਆਂ ਦੌਰਾਨ ਟੁੱਟ ਗਿਆ।
ਇਹ ਵੀ ਪੜ੍ਹੋ : ਗਰਭਪਾਤ ਦੇ ਅਧਿਕਾਰ ਸਬੰਧੀ ਸੋਧ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8