ਇਸਲਾਮਕ ਸਟੇਟ ਨੇ ਸ਼ੀਆ ਮਸਜਿਦ ''ਚ ਧਮਾਕੇ ਦੀ ਲਈ ਜ਼ਿੰਮੇਵਾਰੀ

Saturday, Jul 06, 2019 - 11:20 PM (IST)

ਇਸਲਾਮਕ ਸਟੇਟ ਨੇ ਸ਼ੀਆ ਮਸਜਿਦ ''ਚ ਧਮਾਕੇ ਦੀ ਲਈ ਜ਼ਿੰਮੇਵਾਰੀ

ਕਾਬੁਲ - ਇਸਲਾਮਕ ਸਟੇਟ ਨਾਲ ਜੁੜੇ ਇਕ ਸੰਗਠਨ ਨੇ ਅਫਗਾਨਿਸਤਾਨ ਨੇ ਗਜ਼ਨੀ ਸੂਬੇ 'ਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਲੋਕ ਜ਼ਖਮੀ ਹੋਏ ਸਨ।
ਸੂਬੇ ਦੇ ਗਵਰਨਰ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮਲ ਦੀ ਨਮਾਜ਼ ਦੇ ਸਮੇਂ ਮਸਜਿਦ 'ਚ ਬੰਬ ਧਮਾਕਾ ਹੋਇਆ ਸੀ। ਉਸ ਸਮੇਂ ਮਸਜਿਦ ਭਰੀ ਹੋਈ ਸੀ। ਜ਼ਖਮੀਆਂ 'ਚ 8 ਬੱਚੇ ਵੀ ਸ਼ਾਮਲ ਹਨ। ਇਸਲਾਮਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਧਮਾਕੇ 'ਚ 40 ਨਮਾਜ਼ੀ ਮਾਰੇ ਗਏ ਜਾਂ ਜ਼ਖਮੀ ਹੋਏ। ਆਈ. ਐੱਸ. ਨਾਲ ਜੁੜਿਆਂ ਇਸਲਾਮਕ ਸਟੇਟ ਖੁਰਾਸਾਨ ਸੂਬੇ ਸੰਗਠਨ ਸ਼ੀਆ ਮੁਸਲਮਾਨਾਂ ਨੂੰ ਧਰਮ ਵਿਰੋਧੀ ਮੰਨਦਾ ਹੈ। ਅਫਗਾਨਿਸਤਾਨ ਸੁੰਨੀ ਮੁਸਲਿਮ ਬਹੁਤ ਦੇਸ਼ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਕੰਮ ਇਸਲਾਮ ਦੇ ਖਿਲਾਫ ਹਨ।


author

Khushdeep Jassi

Content Editor

Related News