ISIS ਦੇ ਬੰਦੂਕਧਾਰੀਆਂ ਨੇ ਇਰਾਕ ''ਚ ਫ਼ੌਜ ਦੀ ਬੈਰਕ ''ਤੇ ਕੀਤਾ ਹਮਲਾ, 11 ਸੈਨਿਕਾਂ ਦੀ ਮੌਤ
Friday, Jan 21, 2022 - 03:31 PM (IST)
ਬਗਦਾਦ (ਏਜੰਸੀ): ਇਸਲਾਮਿਕ ਸਟੇਟ ਕੱਟੜਪੰਥੀ ਸਮੂਹ ਦੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਉੱਤਰੀ ਬਗਦਾਦ ਦੇ ਇਕ ਪਹਾੜੀ ਖੇਤਰ ਵਿਚ ਫ਼ੌਜ ਦੀ ਇਕ ਬੈਰਕ 'ਤੇ ਹਮਲਾ ਕਰ ਦਿੱਤਾ, ਜਿਸ ਵਿਚ 11 ਸੈਨਿਕਾਂ ਦੀ ਮੌਤ ਹੋ ਗਈ। ਹਮਲੇ ਦੇ ਸਮੇਂ ਜਵਾਨ ਸੌਂ ਰਹੇ ਸਨ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਅਲ-ਅਜ਼ੀਮ ਜ਼ਿਲ੍ਹੇ ਵਿੱਚ ਹੋਇਆ, ਜੋ ਕਿ ਦਿਆਲਾ ਸੂਬੇ ਵਿੱਚ ਬਾਕੂਬਾਹ ਦੇ ਉੱਤਰ ਵਿੱਚ ਇੱਕ ਖੁੱਲ੍ਹੀ ਥਾਂ ਹੈ।
ਪੜ੍ਹੋ ਇਹ ਅਹਿਮ ਖਬਰ - ਈਰਾਨ, ਰੂਸ ਅਤੇ ਚੀਨ ਨੇ ਸੰਯੁਕਤ ਜਲ ਸੈਨਾ ਅਭਿਆਸ ਕੀਤਾ ਸ਼ੁਰੂ
ਹਮਲੇ ਬਾਰੇ ਵੇਰਵੇ ਅਜੇ ਉਪਲਬਧ ਨਹੀਂ ਹਨ। ਦੋ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਐਸੋਸੀਏਟਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਇਸਲਾਮਿਕ ਸਟੇਟ ਸਮੂਹ ਦੇ ਅੱਤਵਾਦੀ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਦੇ ਕਰੀਬ ਬੈਰਕਾਂ ਵਿੱਚ ਦਾਖਲ ਹੋਏ ਅਤੇ ਸੈਨਿਕਾਂ ਨੂੰ ਗੋਲੀ ਮਾਰ ਦਿੱਤੀ। ਰਾਜਧਾਨੀ ਬਗਦਾਦ ਤੋਂ 120 ਕਿਲੋਮੀਟਰ (75 ਮੀਲ) ਉੱਤਰ ਵਿੱਚ ਇਹ ਹਮਲਾ ਹਾਲ ਹੀ ਦੇ ਮਹੀਨਿਆਂ ਵਿੱਚ ਇਰਾਕੀ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ।