'ਕਾਸ਼ ਪਾਕਿ 'ਚ ਵੀ ਹੁੰਦਾ ਕੋਈ ਵਾਜਪੇਈ ਵਰਗਾ ਪ੍ਰਧਾਨ ਮੰਤਰੀ'

05/22/2018 9:41:22 PM

ਇਸਲਾਮਾਬਾਦ— ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਚੀਫ ਮੁਹੰਮਦ ਅਸਦ ਦੁਰਾਨੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਵੀ ਵਾਜਪੇਈ ਵਰਗਾ ਕੋਈ ਨੇਤਾ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਉਨ੍ਹਾਂ ਜੋ ਕੋਸ਼ਿਸ਼ ਕੀਤੀ ਹੈ ਉਹ ਕਾਬਿਲੇਤਾਰੀਫ ਹੈ। ਦੁਰਾਨੀ ਨੇ ਇਹ ਗੱਲਾਂ ਇਕ ਪ੍ਰੋਗਰਾਮ ਦੌਰਾਨ ਕਹੀਆਂ, ਜਿਥੇ ਭਾਰਤੀ ਇੰਟੈਲੀਜੈਂਸ ਏਜੰਸੀ ਰਾਅ ਦੇ ਸਾਬਕਾ ਮੁਖੀ ਏ.ਐਸ. ਦੁਲਾਤ ਵੀ ਮੌਜੂਦ ਸਨ।
ਦੁਰਾਨੀ ਤੇ ਦੁਲਾਤ ਇਕ ਕਿਤਾਬ 'ਦ ਸਪਾਈ ਕ੍ਰਾਨੀਕਲਸ' ਦੀ ਲਾਂਚਿੰਗ ਦੌਰਾਨ ਮੌਜੂਦ ਸਨ। ਇਥੇ ਦੁਰਾਨੀ ਨੇ ਸਾਬਕਾ ਮੁੱਖ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਕ ਕਵੀ ਤੇ ਦਾਰਸ਼ਨਿਕ ਵਾਜਪੇਈ ਪਾਕਿਸਤਾਨ ਦੇ ਲਈ ਬਿਹਤਰ ਪ੍ਰਧਾਨ ਮੰਤਰੀ ਸਾਬਿਤ ਹੁੰਦੇ। ਤੁਹਾਨੂੰ ਦੱਸ ਦਈਏ ਕਿ ਸਾਲ 1999 'ਚ ਵਾਜਪੇਈ ਬੱਸ ਲੈ ਕੇ ਲਾਹੌਰ ਗਏ ਸਨ ਤੇ ਇਸ ਨੂੰ ਹੁਣ ਤੱਕ 'ਲਾਹੌਰ ਡਿਕਲੇਅਰੇਸ਼ਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸ ਵੇਲੇ ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਜੋ ਵਰਤਮਾਨ ਸਮੇਂ 'ਚ ਸੱਤਾ ਤੋਂ ਬਾਹਰ ਹਨ।


Related News