ਤਾਲਿਬਾਨ ਨੇਤਾਵਾਂ ਨਾਲ ISI ਚੀਫ ਫੈਜ਼ ਹਮੀਦ ਪੜ੍ਹ ਰਿਹੈ ਨਮਾਜ਼, ਫੋਟੋ ਹੋਈ ਵਾਇਰਲ

Monday, Aug 23, 2021 - 11:38 AM (IST)

ਤਾਲਿਬਾਨ ਨੇਤਾਵਾਂ ਨਾਲ ISI ਚੀਫ ਫੈਜ਼ ਹਮੀਦ ਪੜ੍ਹ ਰਿਹੈ ਨਮਾਜ਼, ਫੋਟੋ ਹੋਈ ਵਾਇਰਲ

ਨਵੀਂ ਦਿੱਲੀ- ਜਦੋਂ ਤੋਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਵਾਪਸ ਆਇਆ ਹੈ, ਉਦੋਂ ਤੋਂ ਦੁਨੀਆਭਰ ਵਿਚ ਚਰਚਾ ਹੈ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿਚ ਸੱਤਾ ਦਿਵਾਉਣ ਦੇ ਪਿੱਛੇ ਪਾਕਿਸਤਾਨੀ ਫ਼ੌਜ ਅਤੇ ਉਸ ਦੀ ਖੁਫ਼ੀਆ ਏਜੰਸੀ ਇੰਟਰ ਸਰਵਿਸੇਜ ਇੰਟੈਲੀਜੈਂਸ (ਆਈ. ਐੱਸ. ਆਈ.) ਹੀ ਹੈ ਕਿਉਂਕਿ ਬਿਨਾਂ ਦੋਵਾਂ ਦੀ ਮਦਦ ਦੇ ਤਾਲਿਬਾਨ ਇੰਨੀ ਆਸਾਨੀ ਨਾਲ ਅਫ਼ਗਾਨਿਸਤਾਨ 'ਤੇ ਸਿਰਫ਼ ਹਫ਼ਤੇ ਭਰ ਵਿਚ ਕਬਜ਼ਾ ਨਹੀਂ ਕਰ ਸਕਦਾ ਸੀ। ਪਾਕਿਸਤਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਸਦਾ ਤਾਲਿਬਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਉਸਦਾ ਝੂਠ ਫੜ੍ਹਿਆ ਗਿਆ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਦਰਅਸਲ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਆਈ. ਐੱਸ. ਆਈ. ਦਾ ਚੀਫ ਫੈਜ਼ ਹਮੀਦ ਤਾਲਿਬਾਨ ਦੀ ਟਾਪ ਲੀਡਰਸ਼ਿਪ ਨਾਲ ਨਮਾਜ਼ ਅਦਾ ਕਰ ਰਿਹਾ ਹੈ। ਟਵਿਟਰ ਯੂਜਰਸ ਦਾ ਦਾਅਵਾ ਹੈ ਕਿ ਵਾਇਰਲ ਤਸਵੀਰ ਵਿਚ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁੱਲਾ ਗਨੀ ਬਰਾਦਰ ਅਤੇ ਸ਼ੇਖ ਅਬਦੁੱਲ ਹਕੀਮ ਵੀ ਸ਼ਾਮਲ ਹਨ। ਵਾਇਰਲ ਤਸਵੀਰ ਵਿਚ ਅਬਦੁੱਲ ਗਨੀ ਬਰਾਦਰ ਨਮਾਜ਼ ਪਡ਼੍ਹ ਰਿਹਾ ਹੈ ਅਤੇ ਉਸਦੇ ਨਾਲ ਤਸਵੀਰ ਵਿਚ ਹੋਰ 7 ਲੋਕ ਦਿਖ ਰਹੇ ਹਨ। ਇਹ ਸਭ ਮੁੱਲਾ ਬਰਾਦਰ ਦੇ ਖ਼ਾਸਮ ਖ਼ਾਸ ਅਤੇ ਸਟਾਫ਼ ਹਨ। ਇਹ ਲੋਕ ਮੁੱਲਾ ਬਰਾਦਰ ਨਾਲ ਉਦੋਂ ਤੋਂ ਹਨ, ਜਦੋਂ ਉਹ ਕਤਰ ਦੇ ਦੋਹਾ ਵਿਚ ਸੀ।

ਇਹ ਵੀ ਪੜ੍ਹੋ: ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

ਅਜੇ ਇਹ ਸਾਫ਼ ਨਹੀਂ ਹੋਇਆ ਹੈ ਕਿ ਫੋਟੋ ਅਸਲੀ ਹੈ ਜਾਂ ਇਸਨੂੰ ਫੋਟੋਸ਼ਾਪ ਕੀਤਾ ਗਿਆ ਹੈ ਪਰ ਇਸ ਫੋਟੋ ’ਤੇ ਸੋਸ਼ਲ ਮੀਡੀਆ ’ਤੇ ਰੱਜਕੇ ਬਹਿਸ ਛਿੜ ਗਈ ਹੈ। ਅਜੇ ਮੁੱਲਾ ਬਰਾਦਰ ਸਰਕਾਰ ਬਣਾਉਣ ਲਈ ਕਾਬੁਲ ਵਿਚ ਹੈ ਅਤੇ ਆਈ. ਐੱਸ. ਆਈ. ਚੀਫ ਫੈਜ਼ ਹਮੀਦ ਇਸਲਾਮਾਬਾਦ ਵਿਚ, ਇਸ ਲਈ ਇਸ ਤਸਵੀਰ ਦੇ ਪੁਰਾਣੇ ਹੋਣ ਦੇ ਚਾਂਸ ਜ਼ਿਆਦਾ ਹਨ, ਭਾਵ ਇਹ ਤਸਵੀਰ ਉਦੋਂ ਦੀ ਹੋ ਸਕਦੀ ਹੈ ਜਦੋਂ ਅਬਦੁੱਲ ਗਨੀ ਬਰਾਦਰ ਦੋਹਾ ਵਿਚ ਸੀ। ਫੋਟੋ ਦੇ ਨਵਾਂ, ਪੁਰਾਣਾ ਜਾਂ ਐਡੀਟਿੰਗ ’ਤੇ ਵਿਵਾਦ ਹੋ ਸਕਦਾ ਹੈ ਪਰ ਇਸ ’ਤੇ ਸ਼ਾਇਦ ਹੀ ਕਿਸੇ ਨੂੰ ਸ਼ੱਕ ਹੋਵੇ ਕਿ ਤਾਲਿਬਾਨ ਦੀ ਪਾਕਿਸਤਾਨ ਨੇ ਖੂਬ ਮਦਦ ਕੀਤੀ ਹੈ। ਪਾਕਿਸਤਾਨੀ ਫ਼ੌਜ, ਆਈ. ਐੱਸ. ਆਈ. ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਚੋਰੀ-ਛੁੱਪੇ ਮਦਦ ਕਰਦੇ ਰਹਿੰਦੇ ਹਨ, ਇਸ ਗੱਲ ਦੀ ਤਸਦੀਕ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਵੀ ਕਈ ਵਾਰ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਫੈਲੇਗਾ ਅੱਤਵਾਦ ਦਾ ਸਾਇਆ! ਅਲਕਾਇਦਾ ਨੇ ਤਾਲਿਬਾਨ ਨੂੰ ਦਿੱਤੀ ਅਫ਼ਗਾਨਿਸਤਾਨ ਜਿੱਤਣ ਦੀ ਵਧਾਈ

ਪਾਕਿ ਬਣੇਗਾ ਪਹਿਲਾ ‘ਮਹਿਮਾਨ ਦੇਸ਼’
ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਇਹ ਤੈਅ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਦਾ ਪਹਿਲਾ ‘ਮਹਿਮਾਨ ਦੇਸ਼’ ਹੋਵੇਗਾ। ਸੂਤਰਾਂ ਤੋਂ ਅਹਿਮ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਤਾਲਿਬਾਨ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ।

ਭਾਰਤ ਖ਼ਿਲਾਫ਼ ਸਾਜਿਸ਼?
ਮੁੱਲਾ ਬਰਾਦਰ ਅਤੇ ਆਈ. ਐੱਸ. ਆਈ. ਪ੍ਰਮੁੱਖ ਫੈਜ਼ ਹਮੀਦ ਦੀ ਇਕੱਠਿਆਂ ਦੀ ਤਸਵੀਰ ਆਉਣ ਤੋਂ ਬਾਅਦ ਭਾਰਤ ਦੀ ਚਿੰਤਾ ਵੱਧ ਗਈ ਹੈ ਕਿ ਕੀ ਅਫ਼ਗਾਨਿਸਤਾਨ ਵਿਚ ਤਖ਼ਤਾਪਲਟ ਤੋਂ ਬਾਅਦ ਤਾਲਿਬਾਨ ਆਈ. ਐੱਸ. ਆਈ. ਨਾਲ ਮਿਲਕੇ ਕੋਈ ਸਾਜਿਸ਼ ਰੱਚ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News