ਕੀ ਕੈਨੇਡਾ ਸੱਚ-ਮੁੱਚ ਲਗਾਉਣ ਜਾ ਰਿਹੈ RSS ''ਤੇ ਪਾਬੰਦੀ? ਜਾਣੋ ਕੀ ਹੈ ਵਾਇਰਲ ਵੀਡੀਓ ਦੀ ਸੱਚਾਈ
Saturday, Sep 23, 2023 - 03:40 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਨਾਲ ਕੂਟਨੀਤਕ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਕੈਨੇਡਾ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਉੱਤੇ ਪਾਬੰਦੀ ਲਗਾਉਣ ਬਾਰੇ ਬੋਲਣ ਵਾਲੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਹਿੰਦੂ ਸੰਗਠਨ ਉੱਤੇ ਪਾਬੰਦੀ ਲਗਾਉਣ ਲਈ ਤਿਆਰ ਹੈ, ਜਦੋਂਕਿ ਇਸ ਦੇ ਪਿੱਛੇ ਦੀ ਸੱਚਾਈ ਕੁੱਝ ਹੋਰ ਹੀ ਹੈ। ਦਰਅਸਲ ਵੀਡੀਓ ਵਿੱਚ ਬੋਲਣ ਵਾਲਾ ਵਿਅਕਤੀ ਇੱਕ ਸੁਤੰਤਰ NGO ਦਾ ਮੁਖੀ ਸਟੀਫਨ ਬ੍ਰਾਊਨ ਹੈ, ਨਾ ਕਿ ਕੈਨੇਡੀਅਨ ਸਰਕਾਰੀ ਅਧਿਕਾਰੀ।
ਇਹ ਵੀ ਪੜ੍ਹੋ: 'ਇੰਟਰਨੈੱਟ ਸੋਰਸ ਨੂੰ ਸਮਝ ਲਿਆ ਖੁਫੀਆ ਇਨਪੁਟ!', BC ਪ੍ਰੀਮੀਅਰ ਨੇ ਖੋਲੀ ਟਰੂਡੋ ਦੇ ਦਾਅਵਿਆਂ ਦੀ ਪੋਲ
Now National council of Canadian Muslims orders Canada's PM Justin Trudeau to-
— Megh Updates 🚨™ (@MeghUpdates) September 20, 2023
1. Immediately Ban RSS under criminal code
2. Expunge Indian Ambassador to Canada
3. Recall Canadian Ambassador and
4. Break Economic ties with India with some exceptions pic.twitter.com/yl16MN4y46
ਵੀਡੀਓ ਵਿੱਚ ਵਿਅਕਤੀ ਨੂੰ 4 ਮੰਗਾਂ ਕਰਦੇ ਹੋਏ ਸੁਣਿਆ ਜਾ ਸਕਦਾ ਹੈ, ਜਿਸ ਵਿਚ ਉਹ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਬੁਲਾਉਣ, ਕੈਨੇਡਾ 'ਚੋਂ ਭਾਰਤੀ ਰਾਜਦੂਤ ਨੂੰ ਬਾਹਰ ਕੱਢਣ, ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਨੂੰ ਰੋਕਣ ਅਤੇ ਆਰ.ਐੱਸ.ਐੱਸ. 'ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ (NCCM) - ਇੱਕ ਸੁਤੰਤਰ ਸੰਸਥਾ ਦਾ ਮੁਖੀ ਹੈ ਅਤੇ ਇਹ ਬਿਆਨ ਕੈਨੇਡੀਅਨ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਨਹੀਂ ਆਇਆ ਹੈ। ਇਹ ਵੀਡੀਓ TikTok ਅਕਾਊਂਟ @nccmuslims ਵੱਲੋਂ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਸ਼ਰੇਆਮ ਪੁਲਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਜੂਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਪੈਦਾ ਹੋ ਗਿਆ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਹੈ। 45 ਸਾਲਾ ਨਿੱਝਰ ਦਾ ਜੂਨ ਮਹੀਨੇ ਕੈਨੇਡਾ ਦੇ ਸਰੀ ਵਿੱਚ 2 ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।