ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੇਣਗੇ ਅਹੁਦੇ ਤੋਂ ਅਸਤੀਫਾ

Wednesday, Mar 20, 2024 - 07:45 PM (IST)

ਲੰਡਨ (ਭਾਸ਼ਾ)- ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਕਿਹਾ ਹੈ ਕਿ ਉਹ ਉੱਤਰਾਧਿਕਾਰੀ ਚੁਣੇ ਜਾਣ ਤੋਂ ਤੁਰੰਤ ਬਾਅਦ ਦੇਸ਼ ਦੇ ਨੇਤਾ ਦਾ ਅਹੁਦਾ ਛੱਡ ਦੇਣਗੇ। ਵਰਾਡਕਰ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਆਇਰਲੈਂਡ ਦੀ ਗਠਜੋੜ ਸਰਕਾਰ ਵਿਚ ਸ਼ਾਮਲ ਫਾਈਨ ਗੇਲ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਰਹੇ ਹਨ। ਪਾਰਟੀ ਲੀਡਰਸ਼ਿਪ ਵੱਲੋਂ ਨਵੇਂ ਵਿਅਕਤੀ ਦੀ ਚੋਣ ਕਰਨ ਤੋਂ ਬਾਅਦ ਉਸ ਨੂੰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ (ਅਹੁਦਾ ਛੱਡਣ ਦਾ) ਕਾਰਨ "ਨਿੱਜੀ ਅਤੇ ਸਿਆਸੀ ਦੋਵੇਂ" ਹਨ। 45 ਸਾਲਾ ਵਰਾਡਕਰ ਦੋ ਵਾਰ 2017 ਅਤੇ 2020 ਦਰਮਿਆਨ ਅਤੇ ਫਿਰ 2022 ਤੋਂ 'ਤਾਓਇਸੇਚ' ਜਾਂ ਪ੍ਰਧਾਨ ਮੰਤਰੀ। ਪਹਿਲੀ ਵਾਰ ਚੁਣੇ ਜਾਣ 'ਤੇ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਦੇਸ਼ ਦੇ ਸਭ ਤੋਂ ਨੌਜਵਾਨ ਨੇਤਾ ਸਨ। ਉਹ ਆਇਰਲੈਂਡ ਦੇ ਪਹਿਲੇ ਜਨਤਕ ਤੌਰ 'ਤੇ ਜਾਣੇ ਜਾਂਦੇ ਸਮਲਿੰਗੀ ਪ੍ਰਧਾਨ ਮੰਤਰੀ ਵੀ ਹਨ। ਵਰਾਡਕਰ ਦੀ ਮਾਂ ਆਇਰਿਸ਼ ਮੂਲ ਦੀ ਹੈ ਅਤੇ ਉਸਦੇ ਪਿਤਾ ਭਾਰਤੀ ਹਨ। ਉਨ੍ਹਾਂ ਨੇ ਡਬਲਿਨ ਵਿਚ ਅਸਤੀਫੇ ਨਾਲ ਜੁੜੇ ਆਪਣੇ ਬਿਆਨ ਵਿਚ ਕਿਹਾ, "ਮੈਨੂੰ ਮਾਣ ਹੈ ਕਿ ਅਸੀਂ ਦੇਸ਼ ਨੂੰ ਇੱਕ ਸਮਾਨ ਅਤੇ ਆਧੁਨਿਕ ਸਥਾਨ ਬਣਾਇਆ ਹੈ।" 

ਇਹ ਵੀ ਪੜ੍ਹੋ : ਵੱਡੀ ਖ਼ਬਰ: US 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਹੋਵੇਗੀ ਜੇਲ੍ਹ, ਗ੍ਰਿਫ਼ਤਾਰੀ ਵਾਲੇ ਕਾਨੂੰਨ 'ਤੇ ਲੱਗੀ ਰੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News