ਵੱਡੀ ਵਾਰਦਾਤ: ਘਰ 'ਚ ਦਾਖ਼ਲ ਹੋ ਕੇ ਬੰਦੂਕਧਾਰੀਆਂ ਨੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

Saturday, Jul 25, 2020 - 05:10 PM (IST)

ਵੱਡੀ ਵਾਰਦਾਤ: ਘਰ 'ਚ ਦਾਖ਼ਲ ਹੋ ਕੇ ਬੰਦੂਕਧਾਰੀਆਂ ਨੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

ਬਗਦਾਦ (ਵਾਰਤਾ) : ਇਰਾਕ ਦੇ ਸਲਾਉੱਦੀਨ ਸੂਬੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਪਿੰਡ ਦੇ ਪ੍ਰਬੰਧਕੀ ਮੁਖੀ ਅਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਬਰਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਸੂਬਾਈ ਪੁਲਸ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਕੁੱਝ ਹੱਥਿਆਰਬੰਦ ਲੋਕ ਰਾਜਧਾਨੀ ਬਗਦਾਦ ਤੋਂ 120 ਕਿਲੋਮੀਟਰ ਉੱਤਰ ਵਿਚ ਸਮਰਰ ਸ਼ਹਿਰ ਦੇ ਉੱਤਰ ਪੱਛਮ ਵਿਚ ਸਥਿਤ ਸਮੌਮ ਪਿੰਡ ਦੇ ਪ੍ਰਬੰਧਕੀ ਮੁਖੀ ਅਲੀ ਮੁਖਲਿਫ ਦੇ ਘਰ ਵਿਚ ਵੜ ਗਏ। ਹਮਲਾਵਰਾਂ ਨੇ ਆਪਣੀਆਂ ਬਦੂਕਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕਰਕੇ ਸ਼੍ਰੀ ਮੁਖਲਿਫ, ਉਨ੍ਹਾਂ ਦੀਆਂ 4 ਧੀਆਂ ਅਤੇ ਭਤੀਜੇ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਦੇ ਬਾਅਦ ਉਹ ਕੋਲ ਦੇ ਬਗਾਨਾਂ ਵਿਚ ਦੌੜ ਹੋਏ। ਉਨ੍ਹਾਂ ਦੱਸਿਆ ਕਿ ਇਰਾਕੀ ਸੁਰੱਖਿਆ ਬਲ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵਿਅਕਤੀ ਨੇ ਪ੍ਰਾਈਵੇਟ ਪਾਰਟ 'ਤੇ ਲਗਾਇਆ ਫੇਸ ਮਾਸਕ, ਘੁੰਮ ਆਇਆ ਪੂਰਾ ਬਾਜ਼ਾਰ


author

cherry

Content Editor

Related News