ਕੀ ਟਲੇਗਾ ਜੰਗ ਦਾ ਖ਼ਤਰਾ? ਈਰਾਨੀ ਰਾਸ਼ਟਰਪਤੀ ਨੇ ਅਮਰੀਕਾ ਨਾਲ ''ਤਰਕਸੰਗਤ'' ਗੱਲਬਾਤ ਲਈ ਹਰੀ ਝੰਡੀ ਦਿੱਤੀ

Tuesday, Feb 03, 2026 - 12:28 PM (IST)

ਕੀ ਟਲੇਗਾ ਜੰਗ ਦਾ ਖ਼ਤਰਾ? ਈਰਾਨੀ ਰਾਸ਼ਟਰਪਤੀ ਨੇ ਅਮਰੀਕਾ ਨਾਲ ''ਤਰਕਸੰਗਤ'' ਗੱਲਬਾਤ ਲਈ ਹਰੀ ਝੰਡੀ ਦਿੱਤੀ

ਦੁਬਈ (ਏਜੰਸੀ) - ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਸੁਧਾਰਵਾਦੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਵਿਦੇਸ਼ ਮੰਤਰੀ ਨੂੰ ਅਮਰੀਕਾ ਨਾਲ 'ਤਰਕਸੰਗਤ ਅਤੇ ਨਿਆਂਸੰਗਤ' ਗੱਲਬਾਤ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਕਦਮ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ

ਸਰਵਉੱਚ ਨੇਤਾ ਖੋਮੇਨੇਈ ਦੀ ਮਿਲੀ ਹਰੀ ਝੰਡੀ?

ਮਾਹਿਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਦਾ ਇਹ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਨੂੰ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖੋਮੇਨੇਈ ਦਾ ਸਮਰਥਨ ਹਾਸਲ ਹੈ। ਇਸ ਤੋਂ ਪਹਿਲਾਂ ਖੋਮੇਨੇਈ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਸਿਰੇ ਤੋਂ ਨਕਾਰਦੇ ਰਹੇ ਹਨ।

ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

ਟਰੰਪ ਦੀਆਂ ਸ਼ਰਤਾਂ ਅਤੇ ਪਰਮਾਣੂ ਪ੍ਰੋਗਰਾਮ ਦਾ ਅੜਿੱਕਾ

ਹਾਲਾਂਕਿ ਇਹ ਗੱਲਬਾਤ ਇੰਨੀ ਸੌਖੀ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਸਮਝੌਤੇ ਲਈ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਸਖ਼ਤ ਸ਼ਰਤਾਂ ਮੰਨਣੀਆਂ ਪੈਣਗੀਆਂ। ਜ਼ਿਕਰਯੋਗ ਹੈ ਕਿ ਬੀਤੇ ਜੂਨ ਮਹੀਨੇ ਵਿੱਚ ਟਰੰਪ ਨੇ ਇਜ਼ਰਾਈਲ ਨਾਲ 12 ਦਿਨਾਂ ਜੰਗ ਦੌਰਾਨ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ 'ਤੇ ਬੰਬਾਰੀ ਦੇ ਹੁਕਮ ਵੀ ਦਿੱਤੇ ਸਨ, ਜਿਸ ਕਾਰਨ ਤਣਾਅ ਸਿਖਰਾਂ 'ਤੇ ਹੈ।

ਇਹ ਵੀ ਪੜ੍ਹੋ: 'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ

ਪੇਜ਼ੇਸ਼ਕੀਅਨ ਨੇ 'X' 'ਤੇ ਦਿੱਤੀ ਜਾਣਕਾਰੀ

ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ, "ਮੈਂ ਆਪਣੇ ਵਿਦੇਸ਼ ਮੰਤਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਧਮਕੀਆਂ ਅਤੇ ਅਣਉਚਿਤ ਉਮੀਦਾਂ ਤੋਂ ਮੁਕਤ ਮਾਹੌਲ ਮਿਲਦਾ ਹੈ, ਤਾਂ ਸਨਮਾਨ ਅਤੇ ਦੂਰਅੰਦੇਸ਼ੀ ਨਾਲ ਤਰਕਸੰਗਤ ਗੱਲਬਾਤ ਨੂੰ ਅੱਗੇ ਵਧਾਇਆ ਜਾਵੇ।"

ਇਹ ਵੀ ਪੜ੍ਹੋ: AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News