ਅਮਰੀਕਾ ਨਾਲ ਤਣਾਅ ਵਿਚਾਲੇ ਬੋਲਿਆ ਈਰਾਨ, ਭਾਰਤੀ ਦੀ ਪਹਿਲ ਦਾ ਕਰਾਂਗੇ ਸਵਾਗਤ

Wednesday, Jan 08, 2020 - 05:19 PM (IST)

ਅਮਰੀਕਾ ਨਾਲ ਤਣਾਅ ਵਿਚਾਲੇ ਬੋਲਿਆ ਈਰਾਨ, ਭਾਰਤੀ ਦੀ ਪਹਿਲ ਦਾ ਕਰਾਂਗੇ ਸਵਾਗਤ

ਤਹਿਰਾਨ- ਅਮਰੀਕਾ ਦੇ ਹਮਲੇ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਤੋਂ ਈਰਾਨ ਵਿਚ ਗੁੱਸੇ ਦਾ ਮਾਹੌਲ ਹੈ। ਇਸ ਵਿਚਾਲੇ ਈਰਾਨ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਤਣਾਅ ਖਤਮ ਕਰਨ ਦੇ ਲਈ ਭਾਰਤ ਵਲੋਂ ਕਿਸੇ ਵੀ ਤਰ੍ਹਾਂ ਦੀ ਪਹਿਲ ਦਾ ਸਵਾਗਤ ਕਰਾਂਗੇ।

ਈਰਾਨੀ ਦੂਤ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਈਰਾਨ ਦਾ ਚੰਗਾ ਦੋਸਤ ਹੈ ਤੇ ਅਸੀਂ ਜੰਗ ਨਹੀਂ ਸ਼ਾਂਤੀ ਚਾਹੁੰਦੇ ਹਾਂ। ਈਰਾਨ ਦੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਦੇ ਨਾਲ ਆਪਣੇ ਤਣਾਅ ਨੂੰ ਘੱਟ ਕਰਨ ਦੇ ਲਈ ਈਰਾਨ ਭਾਰਤ ਵਲੋਂ ਕਿਸੇ ਵੀ ਸ਼ਾਂਤੀ ਪਹਿਲ ਦਾ ਸਵਾਗਤ ਕਰੇਗਾ। ਹਾਲਾਂਕਿ ਉਹਨਾਂ ਦੀ ਇਸ ਟਿੱਪਣੀ ਤੋਂ ਕੁਝ ਹੀ ਘੰਟੇ ਬਾਅਦ ਈਰਾਨ ਨੇ ਇਰਾਕ ਵਿਚ ਦੋ ਅਮਰੀਕੀ ਫੌਜੀ ਟਿਕਾਣਿਆਂ 'ਤੇ ਆਪਣੇ ਚੋਟੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਬਦਲੇ ਵਿਚ ਮਿਜ਼ਾਇਲਾਂ ਦਾਗੀਆਂ।

ਮੱਧ ਇਰਾਕ ਵਿਚ ਬੁੱਧਵਾਰ ਸਵੇਰੇ ਅਲ ਅਸਦ ਏਅਰਬੇਸ 'ਤੇ 22 ਦੇ ਕਰੀਬ ਰਾਕੇਟ ਦਾਗੇ ਗਏ, ਜਿਥੇ ਕਈ ਅਮਰੀਕੀ ਫੌਜੀ ਤਾਇਨਾਤ ਹਨ। ਇਹ ਅਮਰੀਕੀ ਡਰੋਨ ਹਮਲੇ ਦੇ ਮੱਦੇਨਜ਼ਰ ਈਰਾਨ ਵਲੋਂ ਪਹਿਲੀ ਵਾਰ ਕੀਤਾ ਗਿਆ ਜਵਾਬੀ ਹਮਲਾ ਪ੍ਰਤੀਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਮਰੀਕੀ ਡਰੋਨ ਹਮਲੇ ਵਿਚ ਈਰਾਨੀ ਕੁਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਮਾਰੇ ਗਏ ਸਨ, ਜਿਸ ਤੋਂ ਬਾਅਦ ਤੋਂ ਅਮਰੀਕਾ ਤੇ ਈਰਾਨ ਦੇ ਰਿਸ਼ਤਿਆਂ ਵਿਚਾਲੇ ਤਣਾਅ ਹੋਰ ਵਧ ਗਿਆ।


author

Baljit Singh

Content Editor

Related News