ਈਰਾਨ ਨੇ ਯੂਰਪ ਨੂੰ ਮਿਜ਼ਾਇਲ ਸਮਰੱਥਾ ਵਧਾਉਣ ਦੀ ਦਿੱਤੀ ਚਿਤਾਵਨੀ

Sunday, Nov 26, 2017 - 08:32 AM (IST)

ਈਰਾਨ ਨੇ ਯੂਰਪ ਨੂੰ ਮਿਜ਼ਾਇਲ ਸਮਰੱਥਾ ਵਧਾਉਣ ਦੀ ਦਿੱਤੀ ਚਿਤਾਵਨੀ

ਈਰਾਨ— ਈਰਾਨੀ ਫੌਜ ਨੇ ਯੂਰਪ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਧਮਕਾਇਆ ਤਾਂ ਉਹ ਆਪਣੀਆਂ ਮਿਜ਼ਾਇਲਾਂ ਦੀ ਸਮਰੱਥਾ ਨੂੰ 2000 ਕਿਲੋਮੀਟਰ ਤੋਂ ਹੋਰ ਵੀ ਵਧੇਰੇ ਵਧਾ ਦੇਵੇਗਾ। ਰਿਪੋਰਟ ਮੁਤਾਬਕ ਈਰਾਨੀ ਫੌਜ ਦੇ ਉਪ ਮੁਖੀ ਦੇ ਬ੍ਰਿਗੇਡੀਅਰ ਜਨਰਲ ਹੁਸੈਨ ਸਲਾਮੀ ਨੇ ਕਿਹਾ,''ਜੇਕਰ ਸਾਡੀਆਂ ਮਿਜ਼ਾਇਲਾਂ ਦੀ ਸਮਰੱਥਾ 2 ਹਜ਼ਾਰ ਕਿਲੋਮੀਟਰ ਹੈ ਤਾਂ ਇਸ ਦਾ ਕਾਰਨ ਤਕਨੀਕੀ ਕਮੀਆਂ ਨਹੀਂ ਹਨ। ਅਸੀਂ ਇਕ ਰਣਨੀਤੀਕ ਸਿਧਾਂਤ ਦਾ ਪਾਲਣ ਕਰ ਰਹੇ ਹਾਂ।'' ਉਨ੍ਹਾਂ ਕਿਹਾ,''ਅਜੇ ਤਕ ਯੂਰਪ ਨੂੰ ਖਤਰਾ ਨਹੀਂ ਮੰਨਿਆ, ਇਸ ਲਈ ਅਸੀਂ ਆਪਣੀਆਂ ਮਿਜ਼ਾਇਲਾਂ ਦੀ ਸਮਰੱਥਾ 'ਚ ਵਾਧਾ ਨਹੀਂ ਕੀਤਾ ਪਰ ਜੇਕਰ ਯੂਰਪ ਕੋਈ ਖਤਰਾ ਪੈਦਾ ਕਰਨਾ ਚਾਹੁੰਦਾ ਹੈ ਤਾਂ ਅਸੀਂ ਆਪਣੀਆਂ ਮਿਜ਼ਾਇਲਾਂ ਦੀ ਸਮਰੱਥਾ 'ਚ ਵਾਧਾ ਕਰਾਂਗੇ।''


Related News