ਯੂ.ਏ.ਈ.-ਇਜ਼ਰਾਈਲ ''ਚ ਸਮਝੌਤਾ ਮੁਸਲਿਮਾਂ ਦੇ ਪਿੱਠ ''ਚ ਚਾਕੂ ਮਾਰਨਾ ਹੈ : ਈਰਾਨ

08/14/2020 6:23:15 PM

ਤੇਹਰਾਨ (ਭਾਸ਼ਾ): ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਇਜ਼ਰਾਈਲ ਦੇ ਵਿਚ ਵੀਰਵਾਰ ਨੂੰ ਪੂਰਨ ਡਿਪਲੋਮੈਟਿਕ ਸੰਬੰਧ ਸਥਾਪਿਤ ਕਰਨ ਦੇ ਲਈ ਹੋਏ ਇਤਿਹਾਸਿਕ ਸਮਝੌਤੇ ਦੀ ਸਖਤ ਨਿੰਦਾ ਕੀਤੀ। ਉਸ ਨੇ ਇਸ ਸਮਝੌਤੇ ਨੂੰ ਸਾਰੇ ਮੁਸਲਮਾਨਾਂ ਦੀ ਪਿੱਠ ਵਿਚ ਚਾਕੂ ਮਾਰਨਾ ਕਰਾਰ ਦਿੱਤਾ। ਸਰਕਾਰੀ ਟੀਵੀ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਵਿਚ ਇਹ ਦੱਸਿਆ।

ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਈਰਾਨ ਨੇ ਦੋਹਾਂ ਦੇਸ਼ਾਂ ਦੇ ਵਿਚ ਸੰਬੰਧਾਂ ਨੂੰ ਸਧਾਰਨ ਕਰਨ ਨੂੰ ਖਤਰਨਾਕ ਅਤੇ ਸ਼ਰਮਨਾਕ ਕਦਮ ਦੱਸਿਆ ਹੈ। ਅਤੇ ਸੰਯੁਕਤ ਅਰਬ ਅਮੀਰਾਤ ਨੂੰ ਇਜ਼ਰਾਈਲ ਵੱਲੋਂ ਫਾਰਸ ਦੀ ਖਾੜੀ ਦੇ ਖੇਤਰ ਦੇ 'ਰਾਜਨੀਤਕ ਸਮੀਕਰਨ' ਵਿਚ ਦਖਲ ਅੰਦਾਜ਼ੀ ਕਰਨ ਸਬੰਧੀ ਚੇਤਾਵਨੀ ਦਿੱਤੀ ਹੈ। ਬਿਆਨ ਵਿਚ ਮੰਤਰਾਲੇ ਨੇ ਕਿਹਾ,''ਸੰਯੁਕਤ ਅਰਬ ਅਮੀਰਾਤ ਸਰਕਾਰ ਅਤੇ ਹੋਰ ਸਹਿਯੋਗੀ ਸਰਕਾਰਾਂ ਨੂੰ ਇਸ ਕਦਮ ਨਾਲ ਹੋਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਵੀ ਜ਼ਰੂਰ ਲੈਣੀ ਚਾਹੀਦੀ ਹੈ।'' ਉੱਥੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਚ ਪੂਰਨ ਡਿਪਲੋਮੈਟਿਕ ਸੰਬੰਧ ਬਹਾਲੀ ਦੇ ਸਮਝੌਤੇ ਦਾ ਸਵਾਗਤ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਟੈਸਟ ਕੀਤੀ ਜਾਵੇਗੀ ਚੀਨ ਦੀ Sinopharm ਕੋਰੋਨਾ ਵੈਕਸੀਨ

ਗੁਤਾਰੇਸ ਨੇ ਆਸ ਜ਼ਾਹਰ ਕੀਤੀ ਹੈ ਕਿ ਇਸ ਸਮਝੌਤੇ ਨਾਲ ਇਜ਼ਰਾਈਲ ਅਤੇ ਫਿਲਸਤੀਨ ਦੇ ਨੇਤਾ ਦੁਬਾਰਾ ਨਾਲ ਦੋ-ਰਾਸ਼ਟਰੀ ਹੱਲ ਦੀ  ਦਿਸ਼ਾ ਵਿਚ ਸਾਰਥਕ ਵਾਰਤਾ ਵੱਲ ਵੱਧ ਸਕਦੇ ਹਨ। ਸੰਯਕੁਤ ਅਰਬ ਅਮੀਰਾਤ ਅਤੇ ਇਜ਼ਰਾਈਲ ਨੇ ਵੀਰਵਾਰ ਨੂੰ ਉਸ ਸਮਝੌਤੇ ਦੇ ਤਹਿਤ ਪੂਰਨ ਡਿਪਲੋਮੈਟਿਕ ਸੰਬੰਧ ਸਥਾਪਿਤ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਮਝੌਤੇ ਦੇ ਤਹਿਤ ਇਜ਼ਰਾਈਲ ਆਪਣੇ ਕਬਜ਼ੇ ਵਾਲੇ ਪੱਛਮੀ ਤੱਟ ਦੇ ਵੱਡੇ ਹਿੱਸਿਆਂ ਦੀ ਸ਼ਮੂਲੀਅਤ ਨਹੀਂ ਕਰੇਗਾ। ਫਿਲਸਤੀਨੀ ਆਪਣੇ ਭਵਿੱਖ ਦੇ ਰਾਜ ਲਈ ਉਹ ਖੇਤਰ ਚਾਹੁੰਦੇ ਹਨ। ਉੱਧਰ ਫਿਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਇਕ ਬੁਲਾਰੇ ਨੇ ਇਸ ਸਮਜੌਤੇ ਨੂੰ ਵਿਸ਼ਵਾਸਘਾਤ ਦੱਸਿਆ।


Vandana

Content Editor

Related News