ਟਰੰਪ ਦੀ ਚਿਤਾਵਨੀ ''ਤੇ ਈਰਾਨ ਨੇ ਸੁਣਾਈਆਂ ਖਰੀਆਂ-ਖਰੀਆਂ
Saturday, May 31, 2025 - 09:51 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ ਜਵਾਬ ਵਿਚ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਫਾਰਸ ਨਿਊਜ਼ ਨੇ ਉਕਤ ਧਮਕੀ ਨੂੰ 'ਰੈੱਡ ਲਾਈਨ' ਦੱਸਿਆ ਅਤੇ ਕਿਹਾ ਕਿ ਇਸਦੇ ਗੰਭੀਰ ਨਤੀਜੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਮਰੀਕਾ ਅਤੇ ਈਰਾਨ ਵਿਚਕਾਰ ਪਰਮਾਣੂ ਗੱਲਬਾਤ ਚੱਲ ਰਹੀ ਹੈ। ਇੱਕ ਈਰਾਨੀ ਅਧਿਕਾਰੀ ਨੇ ਕਿਹਾ, "ਜੇਕਰ ਅਮਰੀਕਾ ਕੂਟਨੀਤਕ ਹੱਲ ਚਾਹੁੰਦਾ ਹੈ ਤਾਂ ਉਸਨੂੰ ਧਮਕੀਆਂ ਅਤੇ ਪਾਬੰਦੀਆਂ ਦੀ ਭਾਸ਼ਾ ਛੱਡਣੀ ਪਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਧਮਕੀਆਂ 'ਈਰਾਨ ਦੇ ਰਾਸ਼ਟਰੀ ਹਿੱਤਾਂ ਪ੍ਰਤੀ ਖੁੱਲ੍ਹੀ ਦੁਸ਼ਮਣੀ' ਦਾ ਪ੍ਰਤੀਕ ਹਨ।
ਟਰੰਪ ਨੇ ਕਹੀ ਇਹ ਗੱਲ
ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, "ਮੈਂ ਚਾਹੁੰਦਾ ਹਾਂ ਕਿ ਪਰਮਾਣੂ ਸਮਝੌਤਾ ਇੰਨਾ ਸਖ਼ਤ ਹੋਵੇ ਕਿ ਅਸੀਂ ਨਿਰੀਖਕਾਂ ਨਾਲ ਜਾ ਅੰਦਰ ਜਾ ਸਕੀਏ, ਜੋ ਚਾਹੀਏ ਉਡਾ ਸਕੀਏ, ਪਰ ਕੋਈ ਨਾ ਮਾਰਿਆ ਜਾਵੇ।" ਅਸੀਂ ਇੱਕ ਪ੍ਰਯੋਗਸ਼ਾਲਾ ਨੂੰ ਉਡਾ ਸਕਦੇ ਹਾਂ ਜਿਸ ਵਿੱਚ ਕੋਈ ਵੀ ਨਾ ਹੋਵੇ। ਟਰੰਪ ਪਹਿਲਾਂ ਵੀ ਕਈ ਵਾਰ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਕੂਟਨੀਤੀ ਅਸਫਲ ਰਹੀ ਤਾਂ ਉਹ ਈਰਾਨ ਦੇ ਪ੍ਰਮਾਣੂ ਸਥਾਨਾਂ 'ਤੇ ਬੰਬ ਸੁੱਟ ਸਕਦੇ ਹਨ। ਇਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਦਾ ਹਿੱਸਾ ਰਿਹਾ ਹੈ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨਾਲ 'ਨੇੜਲੇ ਭਵਿੱਖ ਵਿੱਚ' ਇੱਕ ਸਮਝੌਤਾ ਸੰਭਵ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੂਬਾ ਸਰਕਾਰ ਮੁੜ ਲੈਣ ਜਾ ਰਹੀ ਕਰਜ਼ਾ ! ਸਰਕਾਰੀ ਖਜ਼ਾਨੇ 'ਚ ਆਉਣਗੇ ਇੰਨੇ ਕਰੋੜ ਰੁਪਏ
ਸਾਊਦੀ ਅਰਬ ਨੇ ਈਰਾਨ ਨੂੰ ਦਿੱਤੀ ਚੇਤਾਵਨੀ
ਕੁਝ ਸਮਾਂ ਪਹਿਲਾਂ ਸਾਊਦੀ ਅਰਬ ਨੇ ਵੀ ਈਰਾਨ ਨੂੰ ਚੇਤਾਵਨੀ ਦਿੱਤੀ ਸੀ। ਸਾਊਦੀ ਅਰਬ ਦੇ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਨੇ ਈਰਾਨ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਮੇਨੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪ੍ਰਮਾਣੂ ਸਮਝੌਤੇ 'ਤੇ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਨੂੰ ਗੰਭੀਰਤਾ ਨਾਲ ਲੈਣ ਜਾਂ ਇਜ਼ਰਾਈਲ ਨਾਲ ਜੰਗ ਲਈ ਤਿਆਰ ਰਹਿਣ। ਦੋ ਖਾੜੀ ਸੂਤਰਾਂ ਅਤੇ ਦੋ ਈਰਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।