ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ ਜੰਗਬੰਦੀ ਦਾ Offer

Saturday, Apr 04, 2026 - 10:53 AM (IST)

ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ ਜੰਗਬੰਦੀ ਦਾ Offer

ਤੇਹਰਾਨ (ਏਜੰਸੀ) : ਮੱਧ ਪੂਰਬ ਵਿੱਚ ਜਾਰੀ ਭਿਆਨਕ ਤਣਾਅ ਦਰਮਿਆਨ ਇਰਾਨ ਨੇ ਅਮਰੀਕਾ ਵੱਲੋਂ ਦਿੱਤੀ ਗਈ 48 ਘੰਟੇ ਦੀ ਜੰਗਬੰਦੀ ਦੀ ਤਜਵੀਜ਼ ਨੂੰ ਸਾਫ਼ ਤੌਰ 'ਤੇ ਰੱਦ ਕਰ ਦਿੱਤਾ ਹੈ। ਇਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ 'ਫਾਰਸ' ਮੁਤਾਬਕ, ਅਮਰੀਕਾ ਨੇ ਇਹ ਪ੍ਰਸਤਾਵ ਵੀਰਵਾਰ ਨੂੰ ਇੱਕ "ਮਿੱਤਰ ਦੇਸ਼" ਰਾਹੀਂ ਇਰਾਨ ਤੱਕ ਪਹੁੰਚਾਇਆ ਸੀ।

ਇਹ ਵੀ ਪੜ੍ਹੋ: ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ ਦੇ ਹੋਸ਼

ਜੰਗ ਦੇ ਮੈਦਾਨ ਵਿੱਚ ਦਿੱਤਾ ਜਵਾਬ

ਰਿਪੋਰਟਾਂ ਅਨੁਸਾਰ, ਇਰਾਨ ਨੇ ਅਮਰੀਕਾ ਦੀ ਇਸ ਪੇਸ਼ਕਸ਼ ਦਾ ਕੋਈ ਲਿਖਤੀ ਜਵਾਬ ਨਹੀਂ ਦਿੱਤਾ, ਸਗੋਂ ਜੰਗ ਦੇ ਮੈਦਾਨ ਵਿੱਚ ਹਮਲੇ ਜਾਰੀ ਰੱਖ ਕੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇਰਾਨੀ ਹਮਲਿਆਂ ਨੇ ਕੁਵੈਤ ਦੇ ਬੁਬੀਯਾਨ ਟਾਪੂ 'ਤੇ ਸਥਿਤ ਅਮਰੀਕੀ ਫੌਜੀ ਡਿਪੂ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਵਾਸ਼ਿੰਗਟਨ ਜੰਗਬੰਦੀ ਲਈ ਡਿਪਲੋਮੈਟਿਕ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

ਇੱਕ ਦਿਨ 'ਚ ਤਿੰਨ ਅਮਰੀਕੀ ਜਹਾਜ਼ ਤਬਾਹ

ਇਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਸਟ੍ਰੇਟ ਆਫ ਹਾਰਮੁਜ਼ ਦੇ ਕੋਲ ਅਮਰੀਕਾ ਦੇ ਇੱਕ A-10 "Warthog" ਹਮਲਾਵਰ ਜਹਾਜ਼ ਨੂੰ ਮਾਰ ਗਿਰਾਇਆ ਹੈ, ਜੋ ਫਾਰਸ ਦੀ ਖਾੜੀ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ, ਇਰਾਨੀ ਰੀਵੋਲਿਊਸ਼ਨਰੀ ਗਾਰਡਸ (IRGC) ਨੇ ਕੇਂਦਰੀ ਇਰਾਨ ਵਿੱਚ ਅਮਰੀਕਾ ਦੇ ਇੱਕ F-35 ਫਾਈਟਰ ਜੈੱਟ ਨੂੰ ਡੇਗਣ ਦਾ ਦਾਅਵਾ ਕੀਤਾ। ਉਥੇ ਹੀ ਲਾਪਤਾ ਪਾਇਲਟ ਦੀ ਭਾਲ ਵਿੱਚ ਨਿਕਲੇ ਅਮਰੀਕੀ ਬਲੈਕ ਹਾਕ (Black Hawk) ਹੈਲੀਕਾਪਟਰ ਨੂੰ ਵੀ ਇਰਾਨੀ ਸਰਹੱਦ ਵਿੱਚ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 45 ਦਿਨਾਂ 'ਚ ਘਟਾਇਆ 6-7 ਕਿਲੋ ਭਾਰ !

ਕਿਉਂ ਭੜਕੀ ਜੰਗ?

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਤੇਹਰਾਨ ਸਮੇਤ ਇਰਾਨ ਦੇ ਕਈ ਸ਼ਹਿਰਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੇਈ ਸਮੇਤ ਕਈ ਸੀਨੀਅਰ ਫੌਜੀ ਕਮਾਂਡਰ ਮਾਰੇ ਗਏ ਸਨ। ਇਸ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਅਤੇ ਅਮਰੀਕੀ ਟਿਕਾਣਿਆਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਟੀਨਾ ਅੰਬਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਵੱਡੀ ਭੈਣ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News