ਅਮਰੀਕਾ ਨਾਲ ਵਾਰਤਾ ਕਰਨ ਲਈ ਈਰਾਨ ਤਿਆਰ!
Monday, Mar 10, 2025 - 02:03 PM (IST)

ਤਹਿਰਾਨ (ਏਪੀ)- ਈਰਾਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਸ ਸਥਿਤੀ ਵਿਚ ਗੱਲਬਾਤ 'ਤੇ ਵਿਚਾਰ ਕਰ ਸਕਦਾ ਹੈ ਜਦੋਂ ਵਾਰਤਾ ਉਸਦੇ ਪ੍ਰਮਾਣੂ ਪ੍ਰੋਗਰਾਮ ਦੇ ਫੌਜੀਕਰਨ ਬਾਰੇ ਚਿੰਤਾਵਾਂ ਤੱਕ ਹੀ ਸੀਮਤ ਹੋਵੇ। ਸੰਯੁਕਤ ਰਾਸ਼ਟਰ ਲਈ ਈਰਾਨ ਦੇ ਮਿਸ਼ਨ ਨੇ X 'ਤੇ ਇੱਕ ਪੋਸਟ ਵਿੱਚ ਕਿਹਾ,"ਜੇਕਰ ਵਾਰਤਾ ਪ੍ਰਮਾਣੂ ਪ੍ਰੋਗਰਾਮ ਦੇ ਫੌਜੀਕਰਨ ਦੀਆਂ ਚਿੰਤਾਵਾਂ ਤੱਕ ਸੀਮਤ ਹੈ ਤਾਂ ਅਜਿਹੀਆਂ ਚਰਚਾਵਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।'' ਇਸ ਤੋਂ ਇਕ ਦਿਨ ਪਹਿਲਾਂ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਦੁਆਰਾ ਅਮਰੀਕਾ ਨਾਲ ਗੱਲਬਾਤ ਨੂੰ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ 'ਤੇ ਰੋਕ ਲਗਾਉਣਾ ਹੈ।
ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਈਰਾਨ ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੇ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ਉਸ ਪ੍ਰਮਾਣੂ ਸਮਝੌਤੇ ਦੀ ਥਾਂ ਇੱਕ ਨਵਾਂ ਸਮਝੌਤਾ ਕਰਨ ਦੀ ਗੱਲ ਕੀਤੀ ਹੈ ਜਿਸ ਤੋਂ ਅਮਰੀਕਾ ਆਪਣੇ ਪਹਿਲੇ ਕਾਰਜਕਾਲ ਦੌਰਾਨ ਪਿੱਛੇ ਹਟ ਗਿਆ ਸੀ। ਟਰੰਪ ਦੀ ਗੱਲਬਾਤ ਤੋਂ ਬਾਅਦ ਖਮੇਨੀ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਖਮੇਨੀ ਨੇ ਕਿਹਾ ਕਿ ਅਮਰੀਕਾ ਦੀਆਂ ਮੰਗਾਂ ਫੌਜੀ ਅਤੇ ਈਰਾਨ ਦੇ ਖੇਤਰੀ ਪ੍ਰਭਾਵ ਨਾਲ ਸਬੰਧਤ ਹੋਣਗੀਆਂ। ਉਨ੍ਹਾਂ ਕਿਹਾ ਸੀ ਕਿ ਅਜਿਹੀਆਂ ਗੱਲਬਾਤਾਂ ਨਾਲ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਮਾਰਕ ਕਾਰਨੀ ਕੈਨੇਡਾ ਦੀ ਅਗਵਾਈ ਲਈ ਤਿਆਰ, ਕੀ ਭਾਰਤ ਨਾਲ ਮਿਲਾਉਣਗੇ ਹੱਥ
ਈਰਾਨ ਨੇ ਐਤਵਾਰ ਨੂੰ ਇੱਕ ਸਰਕਾਰੀ ਬਿਆਨ ਵਿੱਚ ਫੌਜੀਕਰਨ ਬਾਰੇ ਚਿੰਤਾਵਾਂ 'ਤੇ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਪਰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਨਹੀਂ ਕਰੇਗਾ ਕਿਉਂਕਿ ਇਹ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ। ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਮਿਸ਼ਨ ਨੇ ਕਿਹਾ,"ਹਾਲਾਂਕਿ ਜੇਕਰ ਟੀਚਾ ਈਰਾਨ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ ਹੈ ਅਤੇ ਇਹ ਦਾਅਵਾ ਕਰਨਾ ਹੈ ਕਿ ਜੋ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਸਨ, ਉਹ ਹੁਣ ਪੂਰਾ ਹੋ ਗਿਆ ਹੈ, ਤਾਂ ਅਜਿਹੀਆਂ ਗੱਲਬਾਤਾਂ ਕਦੇ ਨਹੀਂ ਹੋਣਗੀਆਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।